ਤਾਜਾ ਖਬਰਾਂ
.
ਪੰਜਾਬ ਭਰ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਪਵਿਤਰ ਹੱਜ ਯਾਤਰਾ ਲਈ ਸਥਾਨਕ ਬੰਗਲੇ ਵਾਲੀ ਮਸਜਿਦ ਕੇਲੋ ਗੇਟ ਵਿਖੇ ਹੇਠ ਤਿੰਨ ਦਿਨਾਂ ਟ੍ਰੈਨਿੰਗ ਕੈਂਪ ਮਾਲੇਰਕੋਟਲਾ ਵਿਖੇ ਸ਼ੁਰੂ ਹੋਇਆ ਜਿਸ ‘ਚ ਹੱਜ 2025 ਤੇ ਜਾਣ ਵਾਲੇ 200 ਤੋ ਵੱਧ ਮਰਦ ਅਤੇ ਔਰਤਾਂ ਨੇ ਟ੍ਰੇਨਿੰਗ ਲਈ ਹਾਜ਼ਰੀ ਲਗਵਾਈ। ਬੰਗਲੇ ਵਾਲੀ ਮਸਜਿਦ ‘ਚ ਲੱਗੇ ਇਸ ਤਿੰਨ ਦਿਨਾਂ ਹੱਜ ਸਬੰਧੀ ਟ੍ਰੈਨਿਗ ਕੈਪ ਵਿੱਚ ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾ ਉਲ ਹਸਨ ਕਾਧਲ਼ਾਵੀ, ਮੌਲਾਨਾ ਅਬਦੁਲ ਸੱਤਾਰ ਸਹਿਬ ਇਮਾਮ ਜੁਮਾ ਮਸਜਿਦ, ਮੁਫਤੀ ਮੁਹੰਮਦ ਦਿਲਸ਼ਾਦ ਕਾਸਮੀ,ਮੁਫਤੀ ਮੁਹੰਮਦ ਯੂਨਸ ਬਿਜੋਕੀ,ਮੁਫਤੀ ਮੁਹੰਮਦ ਤਾਹਿਰ ਕਾਸਮੀ, ਮੁਫਤੀ ਮੁਹੰਮਦ ਸਾਜਿਦ ਕਾਸਮੀ, ਸ਼ਹਿਬਾਜ਼ ਜਹੂਰ ਮੁਆਵਨੀਨ ਏ ਹੱਜਾਜ ਵੱਲੋਂ ਜ਼ਿਆਰਤੇ ਮੱਕਾ ਅਤੇ ਮਦੀਨਾ ਸਬੰਧੀ ਹਾਜੀਆ ਨੂੰ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਨਾਂ ਨੂੰ ਸਾਊਦੀਆ ਵਿਖੇ ਜਾ ਕੇ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਂਪ ਦੀ ਸਮਾਪਤੀ ਮੁਫਤੀ ਮੁਹੰਮਦ ਖਲੀਲ ਕਾਸਮੀ ਚੇਅਰਮੈਨ ਪੰਜਾਬ ਸਟੇਟ ਹੱਜ ਕਮੇਟੀ ਵੱਲੋਂ ਦੁਆ ਕਰਵਾ ਕੇ ਕੀਤੀ ਜਾਵੇਗੀ।
Get all latest content delivered to your email a few times a month.