ਤਾਜਾ ਖਬਰਾਂ
.
ਮੁੰਬਈ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ 100 ਸਾਲਾਂ ਨਾਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਨਾਨੀ ਦੇ ਦਿਹਾਂਤ ਦੀ ਖ਼ਬਰ ਸੁਣਦਿਅਾਂ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਨਾਨੀ ਇੰਦਰਾਣੀ ਠਾਕੁਰ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਹੈ। ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਨਾਨੀ ਨਾਲ ਬੈਠੀ ਆਪਣੀ ਇਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ, 'ਬੀਤੀ ਰਾਤ ਮੇਰੀ ਨਾਨੀ ਇੰਦਰਾਣੀ ਠਾਕੁਰ ਜੀ ਦਾ ਦਿਹਾਂਤ ਹੋ ਗਿਆ। ਪੂਰਾ ਪਰਿਵਾਰ ਸੋਗ ਵਿੱਚ ਹੈ। ਕਿਰਪਾ ਕਰਕੇ ਉਨ੍ਹਾਂ ਲਈ ਪ੍ਰਾਰਥਨਾ ਕਰੋ। ”
ਕੰਗਨਾ ਨੇ ਲਿਖਿਆ, "ਮੇਰੀ ਨਾਨੀ ਇਕ ਅਸਧਾਰਨ ਔਰਤ ਸੀ, ਉਸ ਦੇ 5 ਬੱਚੇ ਸਨ। ਨਾਨਾ ਜੀ ਕੋਲ ਸੀਮਤ ਸਰੋਤ ਸਨ, ਫਿਰ ਵੀ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦੇ ਸਾਰੇ ਬੱਚੇ ਚੰਗੀਆਂ ਸੰਸਥਾਵਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ, ਅਤੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀਆਂ ਵਿਆਹੀਆਂ ਧੀਆਂ ਨੂੰ ਵੀ ਕੰਮ ਕਰਨਾ ਚਾਹੀਦਾ ਹੈ ਅਤੇ ਆਪਣਾ ਕਰੀਅਰ ਬਣਾਉਣਾ ਚਾਹੀਦਾ ਹੈ। ਉਸ ਦੀਆਂ ਧੀਆਂ ਨੂੰ ਵੀ ਸਰਕਾਰੀ ਨੌਕਰੀ ਮਿਲੀ, ਜੋ ਉਸ ਸਮੇਂ ਇਕ ਇਤਿਹਾਸਕ ਪ੍ਰਾਪਤੀ ਸੀ। ਉਸ ਨੂੰ ਆਪਣੇ ਬੱਚਿਆਂ ਦੇ ਕਰੀਅਰ 'ਤੇ ਬਹੁਤ ਮਾਣ ਸੀ। ਅਸੀਂ ਆਪਣੀ ਨਾਨੀ ਦੇ ਬਹੁਤ ਸ਼ੁਕਰਗੁਜ਼ਾਰ ਹਾਂ, ਮੇਰੀ ਨਾਨੀ ਇੰਨੀ ਤੰਦਰੁਸਤ ਅਤੇ ਜੀਵੰਤ ਸੀ ਕਿ 100 ਸਾਲ ਤੋਂ ਵੱਧ ਉਮਰ ਹੋਣ ਤੋਂ ਬਾਅਦ ਵੀ, ਉਹ ਆਪਣਾ ਸਾਰਾ ਕੰਮ ਆਪਣੇ ਆਪ ਕਰਦੀ ਸੀ। ”
ਕੰਗਨਾ ਨੇ ਦੱਸਿਆ ਕਿ ਉਨ੍ਹਾਂ ਦੀ ਨਾਨੀ ਦੀ ਉਮਰ 100 ਸਾਲ ਤੋਂ ਜ਼ਿਆਦਾ ਸੀ, ਫਿਰ ਵੀ ਉਹ ਆਪਣਾ ਸਾਰਾ ਕੰਮ ਖੁਦ ਕਰਦੇ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੇ ਕਮਰੇ ਦੀ ਸਫਾਈ ਕਰ ਰਹੀ ਸੀ ਅਤੇ ਫਿਰ ਉਸਨੂੰ ਦਿਮਾਗ ਦਾ ਦੌਰਾ ਪਿਆ, ਜਿਸ ਕਾਰਨ ਉਹ ਪੂਰੀ ਤਰ੍ਹਾਂ ਬਿਸਤਰੇ 'ਤੇ ਚਲੀ ਗਈ ਅਤੇ ਉਨ੍ਹਾਂ ਨੂੰ ਉਸ ਹਾਲਤ ਵਿੱਚ ਵੇਖਣਾ ਬਹੁਤ ਦਰਦਨਾਕ ਸੀ। ਉਹ ਇੱਕ ਆਲੀਸ਼ਾਨ ਜ਼ਿੰਦਗੀ ਜੀਉਂਦੀ ਸੀ ਅਤੇ ਸਾਡੇ ਸਾਰਿਆਂ ਲਈ ਪ੍ਰੇਰਣਾ ਬਣ ਗਈ। ਉਹ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਰਹੇਗੀ।
Get all latest content delivered to your email a few times a month.