ਤਾਜਾ ਖਬਰਾਂ
.
ਲੁਧਿਆਣਾ- ਪੰਜਾਬ ਦੇ ਲੁਧਿਆਣਾ ਵਿੱਚ ਅੱਜ 4 ਬਾਈਕ ਸਵਾਰ ਬਦਮਾਸ਼ਾਂ ਵੱਲੋਂ ਲੁਧਿਆਣਾ ਦੇ ਮਸ਼ਹੂਰ ਜੁੱਤੀ ਕਾਰੋਬਾਰੀ ਪ੍ਰਿੰਕਲ 'ਤੇ ਤਾਂਬੜਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ 2 ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਜਿਵੇਂ ਹੀ ਉਹ ਉੱਥੇ ਪਹੁੰਚੇ ਤਾਂ ਹਮਲਾਵਰਾਂ ਨੇ ਪ੍ਰਿੰਕਲ ਦੀਆਂ ਤਿੰਨੋਂ ਦੁਕਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਪ੍ਰਿੰਕਲ ਦੀ ਖੱੱਡੂ ਮੁਹੱਲੇ ਵਿੱਚ ਜੁੱਤੀਆਂ, ਕੱਪੜਿਆਂ ਦੀ ਦੁਕਾਨਾਂ ਹਨ। ਦੋ ਗੋਲੀਆਂ ਪ੍ਰਿੰਕਲ ਨੂੰ ਲੱਗੀਆਂ ਹਨ ਅਤੇ ਦੋ ਗੋਲੀਆਂ ਉਸ ਦੀ ਮਹਿਲਾ ਕਾਰੋਬਾਰੀ ਸਾਥੀ ਨੂੰ ਲੱਗੀਆਂ ਹਨ। ਮੌਕੇ 'ਤੇ ਪੁਲਸ ਅਤੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦੁਕਾਨ 'ਤੇ ਮੌਜੂਦ ਲੋਕਾਂ ਮੁਤਾਬਕ ਹਮਲਾਵਰ ਮੂੰਹ 'ਤੇ ਕੱਪੜਾ ਬੰਨ੍ਹ ਕੇ ਆਏ ਸਨ। ਪ੍ਰਿੰਕਲ ਦੇ ਸਿਰ ਦੇ ਨੇੜੇ ਗੋਲੀ ਮਾਰੀ ਗਈ ਸੀ ਅਤੇ ਮਹਿਲਾ ਦੀ ਪਿੱਠ ਵਿੱਚ ਗੋਲੀ ਮਾਰੀ ਗਈ ਸੀ। ਪੁਲੀਸ ਨੇ ਮੌਕੇ ਤੋਂ ਬੋਰ ਬਰਾਮਦ ਕਰਕੇ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਪਸੀ ਦੁਸ਼ਮਣੀ ਦਾ ਮਾਮਲਾ ਹੈ, ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਨਾਲ ਵਿਵਾਦ ਚੱਲ ਰਿਹਾ ਹੈ।
Get all latest content delivered to your email a few times a month.