ਤਾਜਾ ਖਬਰਾਂ
.
ਨਵੀਂ ਦਿੱਲੀ- ਭਾਰਤੀ ਟੀਮ ਅਗਲੇ ਸਾਲ ਹੋਣ ਵਾਲੇ ਚੈਂਪੀਅਨਸ ਟਰਾਫੀ ਕ੍ਰਿਕਟ ਟੂਰਨਾਮੈਂਟ ਲਈ ਪਾਕਿਸਤਾਨ ਨਹੀਂ ਜਾਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਹਾਲ ਹੀ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਇੱਕ ਪੱਤਰ ਭੇਜ ਕੇ ਆਪਣੇ ਫੈਸਲੇ ਪਿੱਛੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ। ਬੋਰਡ ਨੇ ਆਪਣੇ ਸਾਰੇ ਮੈਚ ਦੁਬਈ 'ਚ ਖੇਡਣ ਦੀ ਇੱਛਾ ਪ੍ਰਗਟਾਈ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਮਾਮਲੇ ਨਾਲ ਜੁੜੇ ਇੱਕ ਸੂਤਰ ਨੇ ਕਿਹਾ, ਇਹ ਸਾਡਾ ਫੈਸਲਾ ਹੈ। ਅਸੀਂ ਪੀਸੀਬੀ ਨੂੰ ਪੱਤਰ ਲਿਖ ਕੇ ਦੁਬਈ ਵਿੱਚ ਸਾਡੇ ਮੈਚ ਕਰਵਾਉਣ ਲਈ ਕਿਹਾ ਹੈ। ਡਰਾਫਟ ਸ਼ਡਿਊਲ ਮੁਤਾਬਕ ਚੈਂਪੀਅਨਸ ਟਰਾਫੀ ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ। ਇਸ ਈਵੈਂਟ ਦੇ ਮੈਚ ਕਰਾਚੀ, ਲਾਹੌਰ ਅਤੇ ਰਾਵਲਪਿੰਡੀ ਵਿੱਚ ਕਰਵਾਏ ਜਾ ਸਕਦੇ ਹਨ।
Get all latest content delivered to your email a few times a month.