ਤਾਜਾ ਖਬਰਾਂ
.
ਡੋਨਾਲਡ ਟਰੰਪ ਅਮਰੀਕਾ ਦੇ ਮੁੜ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੂੰ 538 ਵਿੱਚੋਂ 277 ਸੀਟਾਂ ਮਿਲੀਆਂ ਹਨ, ਜੋ ਬਹੁਮਤ ਲਈ ਲੋੜੀਂਦੀਆਂ 270 ਸੀਟਾਂ ਤੋਂ 7 ਵੱਧ ਹਨ। ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਸਖ਼ਤ ਟੱਕਰ ਦੇਣ ਦੇ ਬਾਵਜੂਦ ਸਿਰਫ਼ 224 ਸੀਟਾਂ ਹੀ ਜਿੱਤ ਸਕੀ। ਟਰੰਪ 2016 ਵਿੱਚ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ ਅਤੇ 2020 ਵਿੱਚ ਜੋ ਬਿਡੇਨ ਤੋਂ ਹਾਰ ਗਏ ਸਨ। ਤਾਜ਼ਾ ਨਤੀਜਿਆਂ ਤੋਂ ਬਾਅਦ, ਟਰੰਪ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੇ ਰਾਜਨੇਤਾ ਹਨ ਜੋ 4 ਸਾਲਾਂ ਦੇ ਵਕਫੇ ਬਾਅਦ ਦੁਬਾਰਾ ਰਾਸ਼ਟਰਪਤੀ ਬਣੇ ਹਨ।
ਟਰੰਪ ਅਮਰੀਕੀ ਇਤਿਹਾਸ ਵਿੱਚ ਪਹਿਲੇ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਰਾਸ਼ਟਰਪਤੀ ਚੋਣ ਵਿੱਚ ਕਿਸੇ ਮਹਿਲਾ ਉਮੀਦਵਾਰ ਨੂੰ ਦੋ ਵਾਰ ਹਰਾਇਆ ਹੈ। ਇਕ ਦਿਲਚਸਪ ਤੱਥ ਇਹ ਹੈ ਕਿ 2016 ਅਤੇ 2024 ਤੋਂ ਇਲਾਵਾ ਕਿਸੇ ਵੀ ਔਰਤ ਨੇ ਰਾਸ਼ਟਰਪਤੀ ਦੀ ਚੋਣ ਨਹੀਂ ਲੜੀ ਹੈ। ਟਰੰਪ ਦੋਵੇਂ ਵਾਰ ਚੋਣਾਂ ਜਿੱਤ ਚੁੱਕੇ ਹਨ।
ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਨਾਲ-ਨਾਲ ਸੰਸਦ ਦੇ ਦੋਵਾਂ ਸਦਨਾਂ, ਸੈਨੇਟ ਅਤੇ ਪ੍ਰਤੀਨਿਧੀ ਸਭਾ ਲਈ ਵੀ ਚੋਣਾਂ ਹੋਈਆਂ ਹਨ। ਸੈਨੇਟ ਸੰਸਦ ਦਾ ਉਪਰਲਾ ਸਦਨ ਹੈ। ਇਸ ਦੀਆਂ 100 ਸੀਟਾਂ ਵਿੱਚੋਂ, ਹਰੇਕ ਰਾਜ ਕੋਲ 2 ਸੀਟਾਂ ਹਨ। ਇਸ ਦੀਆਂ ਇੱਕ ਤਿਹਾਈ ਸੀਟਾਂ ਲਈ ਚੋਣਾਂ ਹਰ ਦੋ ਸਾਲ ਬਾਅਦ ਹੁੰਦੀਆਂ ਹਨ। ਇਸ ਵਾਰ 34 ਸੀਟਾਂ 'ਤੇ ਚੋਣਾਂ ਹੋਈਆਂ ਸਨ। ਤਾਜ਼ਾ ਨਤੀਜਿਆਂ ਨਾਲ ਰਿਪਬਲਿਕਨ ਪਾਰਟੀ ਨੇ 51 ਸੀਟਾਂ ਹਾਸਲ ਕੀਤੀਆਂ ਹਨ, ਜੋ ਬਹੁਮਤ ਦੇ ਬਰਾਬਰ ਹੈ। ਪਹਿਲਾਂ ਇਸ ਦੀਆਂ 49 ਸੀਟਾਂ ਸਨ।
Get all latest content delivered to your email a few times a month.