ਤਾਜਾ ਖਬਰਾਂ
.
ਨਵੀਂ ਦਿੱਲੀ- ਭਾਰਤ ਨੇ ਓਲੰਪਿਕ ਖੇਡਾਂ 2036 ਦੀ ਮੇਜ਼ਬਾਨੀ ਲਈ ਆਪਣਾ ਦਾਅਵਾ ਪੇਸ਼ ਕਰ ਦਿੱਤਾ ਹੈ। ਇਸ ਤਹਿਤ ਭਾਰਤੀ ਓਲੰਪਿਕ ਸੰਘ (IOA) ਨੇ ਅੰਤਰਰਾਸ਼ਟਰੀ ਓਲੰਪਿਕ ਕੌਂਸਲ (IOC) ਨੂੰ ਵੀ ਪੱਤਰ ਲਿਖਿਆ ਹੈ। ਕੇਂਦਰੀ ਖੇਡ ਮੰਤਰਾਲੇ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਸਰਕਾਰ ਨੇ 1 ਨਵੰਬਰ ਨੂੰ ਇਰਾਦੇ ਦੇ ਪੱਤਰ ਰਾਹੀਂ ਆਈਓਸੀ ਨੂੰ ਖੇਡਾਂ ਦੇ ਆਯੋਜਨ ਦੀ ਇੱਛਾ ਜ਼ਾਹਰ ਕੀਤੀ ਹੈ। ਜੇਕਰ ਭਾਰਤ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਜਿੱਤਦਾ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਕਿ ਇੱਥੇ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲੇ ਤੋਂ ਕਿਹਾ ਸੀ - 'ਭਾਰਤ ਓਲੰਪਿਕ ਖੇਡਾਂ 2036 ਦੀ ਮੇਜ਼ਬਾਨੀ ਕਰੇਗਾ।' ਦੱਸ ਦੇਈਏ ਕਿ ਭਾਰਤੀ ਖਿਡਾਰੀਆਂ ਨੇ 3 ਮਹੀਨੇ ਪਹਿਲਾਂ ਪੈਰਿਸ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਇੱਕ ਚਾਂਦੀ ਸਮੇਤ 6 ਤਗਮੇ ਜਿੱਤੇ ਸਨ।
Get all latest content delivered to your email a few times a month.