ਤਾਜਾ ਖਬਰਾਂ
.
ਗੰਗੋਤਰੀਧਾਮ ਦੇ ਕਿਵਾੜ ਸ਼ਨਿਚਰਵਾਰ ਦੁਪਹਿਰ 12.14 ਵਜੇ ਵਿਧੀ ਵਿਧਾਨ ਨਾਲ ਸਰਦ ਰੁੱਤ ਕਾਲ ਲਈ ਬੰਦ ਕਰ ਦਿੱਤੇ ਜਾਣਗੇ। ਅਗਲੇ ਦਿਨ ਐਤਵਾਰ ਨੂੰ ਭਈਆ ਦੂਜ ’ਤੇ ਸਵੇਰੇ 8.30 ਵਜੇ ਕੇਦਾਰ ਨਾਥ ਤੇ ਦੁਪਹਿਰ 12.05 ਵਜੇ ਯਮੁਨੋਤਰੀ ਧਾਮ ਦੇ ਕਿਵਾੜ ਬੰਦ ਹੋਣਗੇ। ਅਗਲੇ ਛੇ ਮਹੀਨੇ ਤੱਕ ਭਗਤ ਮਾਂ ਗੰਗਾ, ਯਮੁਨਾ ਤੇ ਬਾਬਾ ਕੇਦਾਰਨ ਨਾਥ ਦੇ ਦਰਸ਼ਨ ਉਨ੍ਹਾਂ ਦੇ ਸਰਦਕਾਲੀ ਪਰਵਾਸ ਵਾਲੀ ਥਾਂ ਕ੍ਰਮਵਾਰ ਮੁਖਵਾ, ਖਰਸਾਲੀ ਤੇ ਓਂਕਾਰੇਸ਼ਵਰ ਮੰਦਰ ਊਖੀਮੱਠ ’ਚ ਕਰ ਸਕਣਗੇ। ਬਦਰੀਨਾਥ ਧਾਮ ਦੇ ਕਿਵਾੜ 17 ਨਵੰਬਰ ਨੂੰ ਬੰਦ ਕੀਤੇ ਜਾਣਗੇ।
Get all latest content delivered to your email a few times a month.