ਤਾਜਾ ਖਬਰਾਂ
ਚੰਡੀਗੜ੍ਹ- ਚੰਡੀਗੜ੍ਹ ਵਿੱਚ ਨਗਰ ਨਿਗਮ ਮੰਗਲਵਾਰ ਨੂੰ ਪ੍ਰਾਪਰਟੀ ਟੈਕਸ ਨੂੰ ਲੈ ਕੇ ਹਾਊਸ ਮੀਟਿੰਗ ਚੱਲੀ। ਇਸ ਦੌਰਾਨ ਇੱਕ ਮਹਿਲਾ ਨਗਰ ਕੌਂਸਲਰ (ਐਮਸੀ) ਦੀ ਇੱਕ ਹੋਰ ਮਹਿਲਾ ਐਮਸੀ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਹਾਊਸ ਦੀ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ। ਕੁਝ ਕੌਂਸਲਰ ਮੁਆਫ਼ੀ ਮੰਗਣ ਲਈ ਐਮਸੀ ਦਫ਼ਤਰ ਵਿੱਚ ਫਰਸ਼ ’ਤੇ ਬੈਠ ਗਏ ਹਨ। ਮੀਟਿੰਗ ਵਿੱਚ ਸਰਕਾਰੀ ਇਮਾਰਤਾਂ ’ਤੇ ਸਰਵਿਸ ਟੈਕਸ ਵਧਾਉਣ ਦਾ ਟੇਬਲ ਏਜੰਡਾ ਰੱਖਿਆ ਗਿਆ। ਸੋਮਵਾਰ ਨੂੰ ਹੋਈ ਪ੍ਰੀ ਹਾਊਸ ਮੀਟਿੰਗ 'ਚ ਸਰਵਿਸ ਟੈਕਸ ਵਧਾਉਣ 'ਤੇ ਸਮਝੌਤਾ ਹੋ ਗਿਆ ਹੈ। ਇਸ ਮੀਟਿੰਗ ਵਿੱਚ ਮੇਅਰ ਕੁਲਦੀਪ ਕੁਮਾਰ ਅਤੇ ਕੌਂਸਲਰ ਹਾਜ਼ਰ ਸਨ। ਮੰਗਲਵਾਰ ਨੂੰ ਮੀਟਿੰਗ ਦੌਰਾਨ ਹੋਏ ਹੰਗਾਮੇ ਤੋਂ ਬਾਅਦ 10 ਮਿੰਟ ਦਾ ਚਾਹ ਬਰੇਕ ਦਾ ਸਮਾਂ ਦਿੱਤਾ ਗਿਆ ਹੈ। ਉਸ ਤੋਂ ਬਾਅਦ ਮੁੜ ਮੀਟਿੰਗ ਸ਼ੁਰੂ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਮੀਟਿੰਗ ਵਿੱਚ ਮੁੜ ਹਫੜਾ-ਦਫੜੀ ਮੱਚਦੀ ਹੈ ਜਾਂ ਫਿਰ ਮੀਟਿੰਗ ਸੁਚਾਰੂ ਢੰਗ ਨਾਲ ਚੱਲਦੀ ਹੈ।
Get all latest content delivered to your email a few times a month.