IMG-LOGO
ਹੋਮ ਚੰਡੀਗੜ੍ਹ: ਚੰਡੀਗੜ੍ਹ 'ਚ ਦੀਵਾਲੀ ਮੌਕੇ ਹਸਪਤਾਲਾਂ 'ਚ ਡਾਕਟਰਾਂ ਦੀ ਵਧਾਈ ਗਿਣਤੀ,...

ਚੰਡੀਗੜ੍ਹ 'ਚ ਦੀਵਾਲੀ ਮੌਕੇ ਹਸਪਤਾਲਾਂ 'ਚ ਡਾਕਟਰਾਂ ਦੀ ਵਧਾਈ ਗਿਣਤੀ, ਐਮਰਜੈਂਸੀ ਸੇਵਾਵਾਂ ਅਲਰਟ ਮੋਡ 'ਤੇ

Admin User - Oct 29, 2024 05:47 PM
IMG

.

ਚੰਡੀਗੜ੍ਹ- ਚੰਡੀਗੜ੍ਹ ਵਿੱਚ ਦੀਵਾਲੀ ਮੌਕੇ ਪਟਾਕਿਆਂ ਕਾਰਨ ਹੋਣ ਵਾਲੇ ਸੰਭਾਵੀ ਹਾਦਸਿਆਂ ਦੇ ਮੱਦੇਨਜ਼ਰ ਪੀਜੀਆਈ ਅਤੇ ਸ਼ਹਿਰ ਦੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੀਜੀਆਈ ਨੇ ਆਪਣੇ ਐਡਵਾਂਸਡ ਟਰੌਮਾ ਸੈਂਟਰ, ਐਮਰਜੈਂਸੀ ਸੈਂਟਰ ਅਤੇ ਐਡਵਾਂਸਡ ਆਈ ਸੈਂਟਰ ਵਿੱਚ ਵਾਧੂ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਹਨ। ਨਾਲ ਹੀ, ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਸਹਾਇਤਾ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।

ਯੂਟੀ ਦੇ ਸਿਹਤ ਵਿਭਾਗ ਨੇ ਜੀਐਮਐਸਐਚ-16 ਹਸਪਤਾਲ ਦੀ ਐਮਰਜੈਂਸੀ ਵਿੱਚ ਸਾਰੀਆਂ ਜ਼ਰੂਰੀ ਦਵਾਈਆਂ ਅਤੇ ਸਰਜਰੀ ਨਾਲ ਸਬੰਧਤ ਉਪਕਰਣਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਜਾਰੀ ਕੀਤੇ ਹਨ।

ਐਮਰਜੈਂਸੀ ਦੀ ਸਥਿਤੀ ਵਿੱਚ ਹੈਲਪਲਾਈਨ ਨੰਬਰ

• GMSH-16: 01722782457, 01722720104, 01722752042, 01722752043

• GMCH-32: 01722665545

• ਪੀ.ਜੀ.ਆਈ: 01722755454, 01722756117

ਤਿੰਨੋਂ ਸਿਵਲ ਹਸਪਤਾਲਾਂ ਵਿੱਚ ਐਮਰਜੈਂਸੀ ਪ੍ਰਬੰਧਾਂ ਨੂੰ ਵੀ ਚੌਕਸ ਰੱਖਿਆ ਗਿਆ ਹੈ। ਜੀਐਮਐਸਐਚ-16 ਦੀ ਐਮਰਜੈਂਸੀ ਵਿੱਚ ਰੈਜ਼ੀਡੈਂਟ ਡਾਕਟਰ ਦੇ ਨਾਲ-ਨਾਲ ਇੱਕ ਸਪੈਸ਼ਲਿਸਟ ਦੀ ਡਿਊਟੀ ਲਾਈ ਗਈ ਹੈ, ਜਦੋਂ ਕਿ ਸਿਵਲ ਹਸਪਤਾਲਾਂ ਵਿੱਚ ਆਨ-ਕਾਲ ਸਪੈਸ਼ਲਿਸਟਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਪੀਜੀਆਈ ਦੇ ਮੈਡੀਕਲ ਸੁਪਰਡੈਂਟ ਅਤੇ ਬੁਲਾਰੇ ਪ੍ਰੋ. ਵਿਪਨ ਕੌਸ਼ਲ ਨੇ ਦੱਸਿਆ ਕਿ ਦੀਵਾਲੀ ਦੇ ਮੱਦੇਨਜ਼ਰ ਇਲਾਜ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਰੀਆਂ ਸਹੂਲਤਾਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਸਪਤਾਲ ਦੇ ਐਮਰਜੈਂਸੀ, ਟਰੌਮਾ ਅਤੇ ਐਡਵਾਂਸ ਅੱਖਾਂ ਦੇ ਕੇਂਦਰਾਂ ਵਿੱਚ ਪਲਾਸਟਿਕ ਸਰਜਨਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸਮੂਹ ਮੁਲਾਜ਼ਮਾਂ ਨੂੰ ਦੀਵਾਲੀ ਸੁਰੱਖਿਅਤ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ ਗਈ ਹੈ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਵਿਸ਼ੇਸ਼ ਚੌਕਸੀ ਵਰਤਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.