ਤਾਜਾ ਖਬਰਾਂ
ਚੰਡੀਗੜ੍ਹ, 28 ਅਕਤੂਬਰ, 2024: ਟਾਟਾ ਕਲਿਕ ਲਗਜ਼ਰੀ, ਭਾਰਤ ਦੇ ਪ੍ਰਮੁੱਖ ਲਗਜ਼ਰੀ ਲਾਈਫਸਟਾਈਲ ਪਲੇਟਫਾਰਮ ਨੇ ਦੇਸ਼ ਵਿੱਚ ਆਪਣਾ ਪਹਿਲਾ ਡਿਜੀਟਲ ਬੁਟੀਕ ਲਾਂਚ ਕਰਨ ਲਈ ਮੈਗਨੀਫਿਸੈਂਟ ਰੋਮਨ ਹਾਈ ਜਵੈਲਰ ਬੁਲਗਾਰੀ ਦੇ ਨਾਲ ਵਿਸ਼ੇਸ਼ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਹ ਖਾਸ ਸਾਂਝੇਦਾਰੀ ਭਾਰਤ ਦੇ ਈ-ਕਾਮਰਸ ਏਰੀਏ ਵਿੱਚ ਬੁਲਗਾਰੀ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਲਾਂਚ ਦੇ ਨਾਲ ਦੇਸ਼ ਭਰ ਦੇ ਸਮਝਦਾਰ ਗਾਹਕ ਆਪਣੇ ਘਰ ਬੈਠੇ ਬੁਲਗਾਰੀ ਦੇ ਵੱਕਾਰੀ ਜਵੈਲਰੀ ਹੈਂਡਬੈਗ ਅਤੇ ਘੜੀਆਂ ਖਰੀਦ ਸਕਦੇ ਹਨ। ਤੇਜ਼ੀ ਨਾਲ ਬਦਲ ਰਹੇ ਗਲੋਬਲ ਬਜ਼ਾਰ ਅਤੇ ਭਾਰਤੀ ਗਹਿਣਿਆਂ ਦੀ ਖਰੀਦਦਾਰੀ ਦੀਆਂ ਇੱਛਾਵਾਂ ਦੇ ਨਾਲ ਲਗਜ਼ਰੀ ਈ-ਕਾਮਰਸ ਪਲੇਟਫਾਰਮ ਪੂਰੇ ਦੇਸ਼ ਵਿੱਚ ਰਹਿਣ ਵਾਲੇ ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਤੇਜ਼ੀ ਨਾਲ ਵਧ ਰਹੇ ਨਵੇਂ ਗਾਹਕ ਅਧਾਰ ਦੇ ਲਈ ਆਪਣੇ ਹਾਈ-ਐਂਡ ਪ੍ਰੋਡਕਟ ਆਫਰਜ਼ ਦੀ ਪਹੁੰਚ ਨੂੰ ਜ਼ਿਆਦਾ ਤੋਂ ਜ਼ਿਆਦਾ ਗਹਿਣਿਆਂ ਤੱਕ ਪਹੁੰਚਾਉਣ ਨਹੀ, ਬੁਲਗਾਰੀ ਨੇ ਆਪਣੀ ਅਸਾਧਾਰਣ ਮੁਹਾਰਤਾ ਨੂੰ ਟਾਟਾ ਕਲਿਕ ਲਗਜ਼ਰੀ ਦੀ ਡਿਜੀਟਲ ਮੁਹਾਰਤਾ, ਅਕਸੈੱਸ ਅਤੇ ਭਾਰਤੀ ਗਾਹਕਾਂ ਦੇ ਨਾਲ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੰਬੰਧਾਂ ਦੇ ਨਾਲ ਜੋੜਦੇ ਹੋਏ ਇਹ ਸ਼ਾਨਦਾਰ ਅਤੇ ਪ੍ਰਮੁੱਖ ਸਾਂਝੇਦਾਰੀ ਸ਼ੁਰੂ ਕੀਤੀ ਹੈ।
ਬੀ.ਜੀਰੋ 1 ਕੜਾ ਬ੍ਰੇਸਲੇਟ ਅਤੇ ਆਈਕੋਨਿਕ ਬੁਲਗਾਰੀ ਬੁਲਗਾਰੀ ਮੰਗਲਸੂਤਰ ਵਰਗੀ ਭਾਰਤ ਤੋਂ ਪ੍ਰੇਰਿਤ ਕਿ੍ਰਏਸ਼ੰਸ ਤੋਂ ਲੈ ਕੇ ਸਪੇਰਟੀ ਵਾਈਪਰ ਬ੍ਰੇਸਲੇਟ ਅਤੇ ਬੀ.ਜੀਰੋ 1 ਰਿੰਗਸ ਸਮੇਤ ਕਈ ਟਾਈਮਲੇਸ ਕਿ੍ਰਏਸ਼ੰਸ ਤੱਕ, ਟਾਟਾ ਕਲਿਕ ਲਗਜ਼ਰੀ ਪਲੇਟਫਾਰਮ ’ਤੇ ਬੁਲਗਾਰੀ ਡਿਜੀਟਲ ਬੁਟੀਕ ਆਪਣੇ ਸਭ ਤੋਂ ਪ੍ਰਸਿੱਧ ਪੀਸੇਜ ਦਾ ਇੱਕ ਕਿਊਰੇਟੇਡ ਸਿਲੇਕਸ਼ਨ ਪ੍ਰਦਾਨ ਕਰਦਾ ਹੈ। ਡਿਜੀਟਲ ਬੁਟੀਕ ਵਿੱਚ ਪ੍ਰਸਿੱਧ ਸਪੇਰਟੀ, ਵੱਕਾਰੀ ਆਕਟੋ ਫਿਨਿਸੀਮੋ ਕੁਲੈਕਸ਼ਨ ਨਾਲ ਹੀ ਆਕਟੋ ਰੋਮਾ ਸਮੇਤ ਬੁਲਗਾਰੀ ਟਾਈਮ-ਪੀਸ ਵੀ ਹੋਣਗੇ ਜੋ ਬਹੁਤ ਹੀ ਖੂਬਸੂਰਤ ਅਤੇ ਕਈ ਸਾਰੇ ਫੀਚਰਸ ਪ੍ਰਦਾਨ ਕਰਦੇ ਹਨ। ਤੁਸੀਂ ਲੈਦਰ ਤੋਂ ਬਣੇ ਵੱਖ-ਵੱਖ ਸਮਾਨ ਅਤੇ ਅਕਸੈਸਰੀਜ਼ ਦੀ ਇੱਕ ਵਿਸ਼ਾਲ ਰੇਂਜ ਤੋਂ ਵੀ ਖਰੀਦਦਾਰੀ ਕਰ ਸਕਦੇ ਹੋ।
ਇਸਤੋਂ ਇਲਾਵਾ ਇੱਕ ਸਹਿਜ ਅਤੇ ਵਧੀਆ ਆਨਲਾਈਨ ਸ਼ਾਪਿੰਗ ਅਨੁਭਵ ਦੇ ਲਈ, ਟਾਟਾ ਕਲਿਕ ਲਗਜ਼ਰੀ ਅਤੇ ਬੁਲਗਾਰੀ ਇੱਕ ਖਾਸ ਅਤੇ ਸਮਰਪਿੱਤ ਲਗਜ਼ਰੀ ਕੰਸੀਅਜ ਸੇਵਾ ਪ੍ਰਦਾਨ ਕਰਨਗੇ, ਜਿਸ ਦੁਆਰਾ ਗਾਹਕ ਬੁਲਗਾਰੀ ਦੁਆਰਾ ਸਿਖਲਾਈ ਪ੍ਰਾਪਤ ਜਾਣਕਾਰ ਮਾਹਰਾਂ ਤੋਂ ਵਿਅਕਤੀਗਤ ਖਰੀਦਦਾਰੀ ਦਾ ਅਨੁਭਵ ਪ੍ਰਾਪਤ ਕਰ ਸਕਦੇ ਹਨ ਜੋ ਹਰ ਪ੍ਰੋਡਕਟ ਨੂੰ ਖਰੀਦਣ ਤੋਂ ਪਹਿਲਾਂ ਗਾਈਡੈਂਸ ਵੀ ਪ੍ਰਾਪਤ ਕਰ ਸਕਦੇ ਹਨ।
ਗੋਪਾਲ ਅਸਥਾਨਾ, ਸੀਈਓ, ਟਾਟਾ ਕਲਿਕ ਨੇ ਇਸ ਨਵੀਂ ਸਾਂਝੇਦਾਰੀ ਬਾਰੇ ਆਪਣਾ ਉਤਸ਼ਾਹ ਪ੍ਰਗਟ ਕਰਦੇ ਹੋਏ ਕਿਹਾ ਕਿ ‘‘ਸਾਨੂੰ ਬੁਲਗਾਰੀ ਦਾ ਟਾਟਾ ਕਲਿਕ ਲਗਜ਼ਰੀ ਵਿੱਚ ਸਵਾਗਤ ਕਰਦੇ ਹੋਏ ਮਾਣ ਹੋ ਰਿਹਾ ਹੈ। ਆਪਣੀ ਬੇਜੋੜ ਕਾਰੀਗਰੀ ਅਤੇ ਵਧੀਆ ਡਿਜ਼ਾਈਨ ਦੇ ਲਈ ਜਾਣੇ ਜਾਂਦੇ ਬੁਲਗਾਰੀ ਨੂੰ ਦੇਸ਼ ਵਿੱਚ ਉਨ੍ਹਾਂ ਦਾ ਈ-ਕਾਮਰਸ ਪਾਰਟਨਰ ਹੋਣ ’ਤੇ ਮਾਣ ਹੈ। ਪਲੇਟਫਾਰਮ ’ਤੇ ਜਵੈਲਰੀ, ਘੜੀ ਅਤੇ ਅਕਸੈਸਰੀਜ਼ ਕੈਟੇਗਰੀਜ਼ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਲਾਂਚ ਦੇ ਨਾਲ, ਅਸੀਂ ਆਪਣੇ ਪੋਰਟਫੋਲੀਓ ਨੂੰ ਹੋਰ ਅੱਗੇ ਵਧਾ ਰਹੇ ਹਾਂ। ਸਾਡੀ ਕੋਸ਼ਿਸ਼ ਭਾਰਤ ਭਰ ਦੇ ਗਾਹਕਾਂ ਤੱਕ ਮਸ਼ਹੂਰ ਅਤੇ ਆਈਕੋਨਿਕ ਲਗਜ਼ਰੀ ਬ੍ਰਾਂਡ ਲਿਆਉਣਾ ਹੈ, ਅਤੇ ਅਸੀਂ ਗਾਹਕਾਂ ਨੂੰ ਇੱਕ ਬੇਜੋੜ ਆਨਲਾਈਨ ਲਗਜ਼ਰੀ ਸ਼ਾਪਿੰਗ ਅਨੁਭਵ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।’’
ਇਸ ਨਵੀਂ ਸ਼ੁਰੂਆਤ ਬਾਰੇ ਗੱਲ ਕਰਦੇ ਹੋਏ ਜੀਨ-ਕਿ੍ਰਸਟੋਫ ਬੇਬਿਨ, ਸੀ.ਈ.ਓ., ਬੁਲਗਾਰੀ ਨੇ ਕਿਹਾ ਕਿ ‘‘ਅਸੀਂ ਭਾਰਤ ਦੇ ਪ੍ਰਮੁੱਖ ਲਗਜ਼ਰੀ ਲਾਹੀਫਸਟਾਈਲ ਪਲੇਟਫਾਰਮ ਟਾਟਾ ਕਲਿਕ ਲਗਜ਼ਰੀ ਦੇ ਨਾਲ ਆਪਣੀ ਸਾਂਝੇਦਾਰੀ ਜ਼ਰੀਏ ਭਾਰਤ ਵਿੱਚ ਬੁਲਗਾਰੀ ਦੇ ਲਈ ਇੱਕ ਨਵਾਂ ਚੈਪਟਰ ਸ਼ੁਰੂ ਕਰਨ ਲਈ ਕਾਫੀ ਜ਼ਿਆਦਾ ਦਿਲਚਸਪ ਹਾਂ। ਇਹ ਮਹੱਤਵਪੂਰਨ ਸਾਂਝੇਦਾਰੀ ਸਾਨੂੰ ਭਾਰਤ ਭਰ ਵਿੱਚ ਆਪਣੇ ਆਈਕੋਨਿਕ ਡਿਜ਼ਾਈਨ ਲਿਆਉਣ ਅਤੇ ਉਨ੍ਹਾਂ ਗਾਹਕਾਂ ਨਾਲ ਮਿਲਣ ਦਾ ਮੌਕਾ ਦਿੰਦੀ ਹੈ ਜਿਨ੍ਹਾਂ ਨਾਲ ਅਸੀਂ ਖੂਬਸੂਰਤੀ, ਅਕਸੀਲੈਂਸ ਅਤੇ ਸ਼ਾਨਦਾਰ ਕਾਰੀਗਰੀ ਦੇ ਲਈ ਗਹਿਰਾ ਪਿਆਰ ਸਾਂਝਾ ਕਰਦੇ ਹਾਂ। ਨਾਲ ਮਿਲਕੇ, ਅਸੀਂ ਆਪਣੇ ਗਾਹਕਾਂ ਨੂੰ ਉਸੇ ਧਿਆਨ ਅਤੇ ਨਿੱਘੇ ਸਵਾਗਤ ਜ਼ਰੀਏ ਆਨਲਾਈਨ ਸ਼ਾਪਿੰਗ ਦਾ ਅਨੁਭਵ ਦੇਣਾ ਚਾਹੁੰਦੇ ਹਾਂ ਜੋ ਸਾਡੇ ਬੁਟੀਕ ਵਿੱਚ ਮਿਲ ਸਕਦਾ ਹੈ।’’
ਬੁਲਗਾਰੀ ਦੀ ਆਈਕੋਨਿਕ ਹਾਈ-ਐਂਡ ਕਿ੍ਰਏਸ਼ੰਸ ਹੁਣ ਟਾਟਾ ਕਲਿਕ ਲਗਜ਼ਰੀ ’ਤੇ ਹੈ।
https://luxury.tatacliq.com/explore/bvlgari
Get all latest content delivered to your email a few times a month.