ਤਾਜਾ ਖਬਰਾਂ
.
ਲਹਿਰਾਗਾਗਾ, 26 ਅਕਤੂਬਰ- ਲੋਕਤੰਤਰ ਦੀ ਮੁੱਢਲੀ ਸਿਖਲਾਈ ਲਈ ਸੀਬਾ ਇੰਟਰਨੈਸ਼ਨਲ ਸਕੂਲ, ਲਹਿਰਾਗਾਗਾ ਦੀ ਵਿਦਿਆਰਥੀ-ਪਾਲੀਮੈਂਟ ਲਈ ਕਰਵਾਈਆਂ ਚੋਣਾਂ ਦੌਰਾਨ ਸਕੂਲ ਹੈੱਡ-ਬੁਆਏ, ਹੈੱਡ-ਗਰਲ, ਕਲਾਸ-ਲੀਡਰ ਦੇ ਨਾਲ-ਨਾਲ ਖੇਡਾਂ, ਅਨੁਸ਼ਾਸਨ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਆਗੂਆਂ ਦੀ ਚੋਣ ਕੀਤੀ ਗਈ। ਇਸ ਚੋਣ-ਪ੍ਰਕਿਰਿਆ ਵਿੱਚ ਬਕਾਇਦਾ ਚੋਣ-ਨਿਸ਼ਾਨ, ਬੈਲਟ-ਪੇਪਰ, ਆਦਿ ਦਾ ਪ੍ਰਬੰਧ ਕੀਤਾ ਗਿਆ। ਉਮੀਦਵਾਰਾਂ ਦੇ ਫਾਰਮ ਭਰਨ ਲਈ ਬਕਾਇਦਾ ਨਿਯਮ ਬਣਾਏ ਗਏ ਸਨ ਅਤੇ ਪਰਚੀ ਪਾ ਕੇ ਚੋਣ-ਨਿਸ਼ਾਨ ਵੰਡੇ ਗਏ। ਵਿਦਿਆਰਥੀਆਂ ਅੰਦਰ ਵੋਟਾਂ ਲਈ ਐਨਾ ਉਤਸ਼ਾਹ ਸੀ ਕਿ
ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨੂੰ ਵੋਟਾਂ ਲਈ ਨਿਰਧਾਰਤ ਦਿਨ ਗੈਰ-ਹਾਜ਼ਰ ਨਾ ਰਹਿਣ ਲਈ ਪ੍ਰੇਰਿਆ।
ਹੈੱਡ-ਗਰਲ ਬਣੀ ਅਵਨੀਤ ਕੌਰ ਰਾਮਪੁਰਾ ਜਵਾਹਰਵਾਲ਼ਾ ਨੂੰ 259, ਜਦੋੰਕਿ ਉਸਦੇ ਮੁਕਾਬਲੇ ਚੋਣ ਲੜ ਰਹੀਆਂ ਹਰਸਿਮਰਤ ਕੌਰ ਗਾਗਾ ਨੂੰ 171 ਅਤੇ ਦਮਨਪ੍ਰੀਤ ਕੌਰ ਨੂੰ 150 ਵੋਟਾਂ ਮਿਲੀਆਂ। ਹੈੱਡ-ਬੁਆਏ ਦੀ ਪੋਸਟ ਲਈ ਕਰਨਦੀਪ ਸਿੰਘ ਮੋਜਵਾਲ ਨੂੰ 385 ਅਤੇ ਉਸਦੇ ਮੁਕਾਬਲੇ ਦੇ ਉਮੀਦਵਾਰ ਜਸਕਰਨ ਸਿੰਘ ਚੀਮਾ ਨੂੰ 196 ਵੋਟਾਂ ਮਿਲੀਆਂ। ਡਸਿਪਲਿਨ-ਲੀਡਰ ਲਈ ਸ਼ਗਨਪ੍ਰੀਤ ਕੌਰ ਜਵਾਹਰਵਾਲ਼ਾ ਨੇ 166 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ, ਜਦੋਂਕਿ ਜਸਪ੍ਰੀਤ ਕੌਰ ਸੰਗਤਪੁਰਾ ਨੂੰ 104 ਅਤੇ ਖ਼ੁਸ਼ਦੀਪ ਕੌਰ ਨੂੰ 88 ਵੋਟਾਂ ਮਿਲੀਆਂ। ਜਦੋਂਕਿ ਦਿਪਾਂਸ਼ੂ ਸੰਗਤਪੁਰਾ ਸਪੋਰਟਸ-ਲੀਡਰ ਅਤੇ ਸਮਨਪ੍ਰੀਤ ਕੌਰ ਵਿਰਕ ਨੂੰ ਸੱਭਿਆਚਾਰਕ-ਲੀਡਰ ਵਜੋਂ ਸਰਬ-ਸੰਮਤੀ ਨਾਲ ਚੁਣੇ ਗਏ।
26 ਕਲਾਸਾਂ ਦੇ ਲੀਡਰਾਂ ਦੀ ਚੋਣ ਵੀ ਸਰਬ-ਸੰਮਤੀ ਨਾਲ ਹੋਈ। ਜਦੋਂਕਿ 23 ਕਲਾਸਾਂ ਦੇ ਲੀਡਰਾਂ ਲਈ ਹੋਈ ਚੋਣ ਦੌਰਾਨ ਫਸਵੇਂ-ਮੁਕਾਬਲੇ ਵੇਖਣ ਨੂੰ ਮਿਲੇ।
ਫੈਸਲਾ ਕੀਤਾ ਗਿਆ ਕਿ ਹਰ ਸੋਮਵਾਰ ਵਿਦਿਆਰਥੀ-ਪਾਰਲੀਮੈਂਟ ਦੌਰਾਨ ਇਹ ਲੀਡਰ ਵੱਖ-ਵੱਖ ਮਸਲਿਆਂ 'ਤੇ ਵਿਚਾਰ-ਚਰਚਾ ਕਰਿਆ ਕਰਨਗੇ।
ਜੇਤੂ ਉਮੀਦਵਾਰਾਂ ਨੇ ਆਪਣੀ ਜਿੱਤ ਲਈ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸੀਬਾ ਚੋਣ-ਕਮਿਸ਼ਨ ਵਜੋਂ ਰਣਦੀਪ ਸੰਗਤਪੁਰਾ, ਪਿੰਕੀ ਸ਼ਰਮਾ, ਆਸ਼ਾ ਗੋਇਲ, ਮਨਪ੍ਰੀਤ ਕੌਰ, ਬੇਅੰਤ ਕੌਰ ਅਤੇ ਰਾਜਵਿੰਦਰ ਕੌਰ ਨੇ ਡਿਊਟੀ ਨਿਭਾਈ।
ਸਕੂਲ-ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ,
ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਸੁਨੀਤਾ ਨੰਦਾ ਨੇ ਚੁਣੇ ਗਏ ਵਿਦਿਆਰਥੀ-ਆਗੂਆਂ ਨੂੰ ਵਧੇਰੇ ਜਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
Get all latest content delivered to your email a few times a month.