IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, 🇨🇦 ਕੈਨੇਡਾ 'ਚ ਪੰਜਾਬੀਆਂ ਦੀ ਹੋਈ ਬੱਲੇ-ਬੱਲੇ # ਪਟਿਆਲਾ ਦੀ...

🇨🇦 ਕੈਨੇਡਾ 'ਚ ਪੰਜਾਬੀਆਂ ਦੀ ਹੋਈ ਬੱਲੇ-ਬੱਲੇ # ਪਟਿਆਲਾ ਦੀ ਧੀ ਕੈਨੇਡਾ 'ਚ ਬਣੀ MLA, ਸਾਬਕਾ ਵਿੱਤ ਮੰਤਰੀ ਐਰਿਨ ਸਟੀਵਜ਼ ਨੂੰ ਚੋਣਾਂ 'ਚ ਵੱਡੇ ਫਰਕ...

Admin User - Oct 22, 2024 10:52 PM
IMG

.

ਪਟਿਆਲਾ ਦੇ ਪਿੰਡ ਕੌਰਜੀਵਾਲਾ ਦੀ ਵਸਨੀਕ ਤਾਨੀਆ ਸੋਢੀ ਨੇ ਕੈਨੇਡਾ 'ਚ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਪੰਜਾਬ ਦੀ ਧੀ ਨੇ ਕੈਨੇਡਾ ਦੇ ਬਰੰਸਵਿਕ ਸੂਬੇ ਦੀ ਮੋਨਕਟਨ ਨਾਰਥ ਵੈਸਟ ਵਿਧਾਨ ਸਭਾ ਸੀਟ ਤੋਂ ਕੈਨੇਡਾ ਦੀ ਸਾਬਕਾ ਵਿੱਤ ਮੰਤਰੀ ਐਰਿਨ ਸਟੀਵਜ਼ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਲਿਬਰਲ ਪਾਰਟੀ ਵੱਲੋਂ ਚੋਣ ਲੜ ਰਹੀ ਤਾਨੀਆ ਸੋਢੀ ਨੂੰ ਕਰੀਬ 47 ਫੀਸਦੀ ਅਤੇ ਵਿਰੋਧੀ ਉਮੀਦਵਾਰ ਨੂੰ ਕਰੀਬ 43 ਫੀਸਦੀ ਵੋਟਾਂ ਮਿਲੀਆਂ।

 

ਉਹ 49 ਮੈਂਬਰੀ ਵਿਧਾਨ ਸਭਾ ਵਿੱਚ ਜਿੱਤਣ ਵਾਲੀ ਇਕਲੌਤੀ ਭਾਰਤੀ ਹੈ। ਵਿਧਾਇਕਾ ਦੀ ਚੋਣ ਜਿੱਤਣ ਵਾਲੀ ਤਾਨੀਆ ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਬ੍ਰਾਹਮਣ ਕਲਿਆਣ ਮੋਰਚਾ ਪੰਜਾਬ ਦੇ ਪ੍ਰਧਾਨ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਦੀ ਨੂੰਹ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਕਿਸਾਨ ਆਗੂ ਡਾ: ਦਰਸ਼ਨ ਪਾਲ ਦੀ ਭਤੀਜੀ ਹੈ।ਤਾਨੀਆ ਸੋਢੀ ਦਾ ਪਤੀ ਨਮਨ ਸ਼ਰਮਾ ਪੇਸ਼ੇ ਤੋਂ ਵਕੀਲ ਹੈ ਅਤੇ ਕੈਨੇਡਾ ਦਾ ਰਹਿਣ ਵਾਲਾ ਹੈ। ਪਟਿਆਲਾ ਦੀ ਇਸ ਧੀ ਨੂੰ ਇਸ ਪ੍ਰਾਪਤੀ 'ਤੇ ਉਸ ਦੇ ਜੱਦੀ ਪਿੰਡ ਕੌਰਜੀਵਾਲਾ 'ਚ ਵਧਾਈ ਦੇਣ ਵਾਲਿਆਂ ਦਾ ਭਾਰੀ ਇਕੱਠ ਹੈ ਅਤੇ ਇਲਾਕੇ 'ਚ ਖੁਸ਼ੀ ਦਾ ਮਾਹੌਲ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.