ਤਾਜਾ ਖਬਰਾਂ
.
ਅੰਮ੍ਰਿਤਸਰ : ਪੰਜਾਬ ਵਿੱਚ ਵੱਧ ਰਹੀਆਂ ਅਪਰਾਧਿਕ ਮਾਮਲਿਆਂ ਨੂੰ ਰੋਕਣ ਦੇ ਲਈ ਲਗਾਤਾਰ ਹੀ ਪੰਜਾਬ ਪੁਲਿਸ ਨਾਕੇਬੰਦਿਆ ਕਰਕੇ ਸਖਤੀ ਦਿਖਾ ਰਹੀ ਹੈ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀਆਂ ਕਾਮਯਾਬੀਆਂ ਹਾਸਲ ਹੋਈਆਂ ਜਦੋਂ ਪੁਲਿਸ ਨੇ ਵੱਖ-ਵੱਖ ਮਾਮਲਿਆਂ ਚ ਚਾਰ ਆਰੋਪੀਆਂ ਨੂੰ 3 ਪਿਸਤੋਲਾਂ ਅਤੇ 5 ਲੱਖ ਰੁਪਏ ਦੇ ਸਮੇਤ ਗ੍ਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ। ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਮਹੀਨਾ ਪਹਿਲੇ ਅੰਮ੍ਰਿਤਸਰ ਦਿਹਾਤੀ ਅਧੀਨ ਕਥੂਨੰਗਲ ਇਲਾਕੇ ਦੇ ਵਿੱਚ ਇੱਕ ਬੈਂਕ ਦੇ ਵਿੱਚ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਸੀ। ਅਤੇ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਪੰਜ ਲੋਕਾਂ ਤੇ ਮਾਮਲਾ ਦਰਜ ਕੀਤਾ ਹੈ ਅਤੇ ਪੁਲਿਸ ਨੇ ਇਸ ਲੁੱਟ ਦੇ ਮਾਸਟਰ ਮਾਇੰਡ ਕਸ਼ਮੀਰ ਸਿੰਘ ਉਰਫ ਸ਼ੀਰ ਨੂੰ ਗ੍ਰਿਫਤਾਰ ਕੀਤਾ ਹੈ। ਅਤੇ ਉਸ ਦੇ ਕੋਲੋਂ ਇੱਕ 32 ਬੋਰ ਦਾ ਪਿਸਤੋਲ ਪਹਿਲਾ ਹੀ ਬਰਾਮਦ ਕਰ ਲਿੱਤਾ ਸੀ ਪੁਲਿਸ ਨੇ ਦੱਸਿਆ ਕਿ ਇਹਨਾਂ ਪੰਜ ਵਿਅਕਤੀਆਂ ਵੱਲੋਂ 25 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਪੰਜਾ ਵਿਅਕਤੀਆਂ ਨੂੰ ਪੰਜ-ਪੰਜ ਲੱਖ ਰੁਪਆ ਹਿੱਸੇ ਆਇਆ ਸੀ। ਅਤੇ ਫਿਲਹਾਲ ਪੁਲਿਸ ਨੇ ਕਸ਼ਮੀਰ ਸਿੰਘ ਉਰਫ ਸ਼ੀਰੂ ਨੂੰ ਕਾਬੂ ਕਰਕੇ ਉਸਦੇ ਕੋਲੋਂ ਪ ਲੱਖ ਰੁਪਆ ਬਰਾਮਦ ਕਰ ਲਿੱਤਾ ਹੈ।
ਅੱਗੇ ਬੋਲਦੇ ਹੋਏ ਐਸਐਸਪੀ ਦਿਹਾਤੀ ਨੇ ਦੱਸਿਆ ਕਿ ਸੀਆਈਏ ਅੰਮ੍ਰਿਤਸਰ ਦੇਹਾਤੀ ਵੱਲੋਂ ਇੱਕ 30 ਬੋਰ ਪਿਸਤੋਲ ਅਤੇ ਇੱਕ 32 ਬੋਰ ਦੇਸੀ ਪਸਤੋਲ ਸਮੇਤ ਵੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਅਤੇ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਦਿਲਾਵਰ ਸਿੰਘ ਉਰਫ ਬਾਘਾ ਅਤੇ ਜਗਤਾਰ ਸਿੰਘ ਉਰਫ ਜੱਗਾ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਵਿਰੁੱਧ ਥਾਣਾ ਝੰਡੇਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਇਸੇ ਤਰੀਕੇ ਹੀ ਇੱਕ ਹੋਰ ਮਾਮਲਾ ਜੋ ਕਿ ਥਾਣਾ ਚਾਟੀ ਪਿੰਡ ਅਧੀਨ ਆਉਂਦੇ ਇਲਾਕੇ ਵਿੱਚ ਹੋਇਆ ਜਿਸ ਵਿੱਚ ਕਿ ਇੱਕ ਐਨਆਰਆਈ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਮਾਮਲੇ ਚ ਵੀ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਹਨਾਂ ਦੇ ਕੋਲੋਂ ਪੁਲਿਸ ਨੇ ਇੱਕ 32 ਬੋਰ ਪਿਸਤੋਲ ਬਰਾਮਦ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਸ ਮਾਮਲੇ ਚ ਪੁਲਿਸ ਨੇ ਗੁਰਦਰਸ਼ਨ ਸਿੰਘ ਉਰਫ ਰੈਂਬੋ ਪ੍ਰਭਜੋਤ ਸਿੰਘ ਉਰਫ ਮਿੱਠੀ ਤੇ ਸੁਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਸੁਰਜੀਤ ਸਿੰਘ ਮਾਸਟਰ ਮਾਇੰਡ ਸੀ ਜਿਸ ਦੇ ਉੱਪਰ ਪਹਿਲਾ ਤੋਂ ਹੀ ਮਾਮਲੇ ਦਰਜ ਹਨ।
Get all latest content delivered to your email a few times a month.