ਤਾਜਾ ਖਬਰਾਂ
.
ਸਮਰਾਲਾ (ਲੁਧਿਆਣਾ) 22 ਅਕਤੂਬਰ-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮੰਗਲਵਾਰ ਨੂੰ ਸਮਰਾਲਾ ਵਿੱਚ ਰਾਈਸ ਮਿੱਲਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਸ੍ਰੀ ਜਗਤਾਰ ਸਿੰਘ ਦਿਆਲਪੁਰਾ ਅਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੀ ਮੌਜੂਦ ਸਨ।
ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਸਲ ਮੁਸ਼ਕਿਲ ਇਹ ਹੈ ਕਿ ਐਫ.ਸੀ.ਆਈ ਨੇ ਪੁਰਾਣਾ ਚਾਵਲ ਚੁੱਕਿਆ ਨਹੀਂ ਇਹੀ ਮੁਸ਼ਕਿਲ ਰਾਈਸ ਮਿੱਲਰਜ਼ ਨੂੰ ਆਈ ਹੈ। ਇਸ ਕਰਕੇ ਰਾਈਸ ਮਿੱਲ ਮਾਲਕਾਂ ਨੂੰ ਖਦਸ਼ਾ ਹੈ ਕਿ ਕਿਤੇ ਇਹਨਾਂ ਦੇ ਕਾਰੋਬਾਰ ਨੂੰ ਮੁਸ਼ਕਿਲ ਨਾ ਆਵੇ ਲੇਕਿਨ ਪੰਜਾਬ ਸਰਕਾਰ ਸਾਡੇ ਮਿਲਰਜ਼ ਨਾਲ, ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ ਅਤੇ ਹਰੇਕ ਮੁਸ਼ਕਿਲ ਦਾ ਹੱਲ ਸਾਡੇ ਕੋਲ ਮੌਜੂਦ ਹੈ, ਉਸ ਨੂੰ ਅਸੀਂ ਹੱਲ ਕਰਾਂਗੇ।
ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਜਿਹੜੀ ਲੜਾਈ ਕੇਂਦਰ ਸਰਕਾਰ ਨਾਲ ਹੈ ਉਹ ਕਿਸੇ ਇੱਕ ਵਰਗ ਦੀ ਨਹੀਂ ਹੈ। ਕੇਂਦਰ ਸਰਕਾਰ ਨੇ ਸਹੀ ਸਮੇਂ ਤੇ ਸਹੀ ਕੰਮ ਨਹੀਂ ਕੀਤਾ ਕਿਉਂਕਿ ਕਿ ਉਹ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਉਦਯੋਗਪਤੀਆਂ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ। ਲੇਕਿਨ ਅਸੀਂ ਸਾਰੇ ਇਕ ਦੂਜੇ ਦੇ ਨਾਲ ਖੜ੍ਹਾਗੇ। ਜਿੱਥੇ ਕਿੱਥੇ ਸਾਡੇ ਮਿਲਰਜ਼ ਨੂੰ ਮੱਦਦ ਦੀ ਲੋੜ ਹੋਵੇਗੀ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈ। ਬਹੁਤ ਸਾਰੇ ਮਿਲਰਜ਼ ਨੇ ਇਸ ਗੱਲ ਤੋਂ ਸਹਿਮਤ ਹੋ ਕੇ ਲਿਫਟਿੰਗ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਅਲਾਟਮੈਂਟ ਵੀ ਹੋ ਗਈਆ ਹਨ। ਇਹ ਵਿਸ਼ਵਾਸ ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਹੈ ਕਿਉਂਕਿ ਕਿ ਉਹਨਾਂ ਦਾ ਇਹ ਰਿਕਾਰਡ ਹੈ ਕਿ ਉਹੋ ਹਰੇਕ ਦੇ ਨਾਲ ਖੜ੍ਹਦੇ ਹਨ। ਉਹ ਕਦੇ ਕਿਸੇ ਗੱਲੋਂ ਮੁੱਕਰਦੇ ਨਹੀਂ ਹਨ। ਸੋ ਅਸੀਂ ਕਿਸੇ ਗੱਲ ਦਾ ਤੌਖਲਾ ਨਾ ਕਰੀਏ ਅਤੇ ਲਿਫਟਿੰਗ ਸ਼ੁਰੂ ਕਰੀਏ। ਸੋ ਇਸ ਸਮੱਸਿਆਂ ਦਾ ਹੱਲ ਇਹੀ ਹੈ ਕਿ ਜਿਨੀ ਗੁਦਾਮਾਂ ਵਿਚ ਥਾਂ ਹੈ ਉਸ ਵਿੱਚ ਚਾਵਲ ਲਗਾਉਣਾ ਹੈ। ਉਸ ਤੋਂ ਬਾਅਦ ਜੋ ਮਿਲਇੰਗ ਹੋਵੇਗੀ, ਅਸੀਂ ਮਿਲਰਜ਼ ਦੇ ਨਾਲ ਖੜ੍ਹਾਗੇ ਅਤੇ ਜੋ ਇਹ ਰੁਕਾਵਟ ਆਈ ਹੈ ਉਸ ਨੂੰ ਵੀ ਦੂਰ ਕਰਾਂਗੇ।
ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਮਿਲਰਜ਼, ਕਿਸਾਨ ਅਤੇ ਮਜ਼ਦੂਰ ਇੱਕਮੁੱਠ ਹਨ। ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਰੀ ਰੁਕਾਵਟ ਜਾਣਬੁੱਝ ਕੇ ਭਾਜਪਾ ਦੀ ਕੇਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਕਿ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਇੱਕਠੇ ਹੋ ਕੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਸੀ। ਉਹਨਾਂ ਨੇ ਜੋ ਚਾਵਲ ਅਕਤੂਬਰ ਵਿਚ ਚੁੱਕਣਾ ਸੀ ਉਹ ਹਾਲੇ ਤੱਕ ਚੁੱਕਿਆ ਨਹੀਂ ਗਿਆ ਸੋ ਇਹ ਜਾਣਬੁੱਝ ਕੇ ਸਾਜ਼ਿਸ਼ ਹੈ। ਬੀ.ਜੇ.ਪੀ ਦੀ ਗੰਦੀ ਰਾਜਨੀਤੀ ਹੈ। ਇੰਨੀ ਗੰਦੀ ਰਾਜਨੀਤੀ ਕਿਸੇ ਨੇ ਵੀ ਨਹੀਂ ਕੀਤੀ ਸੀ ਕਿਉਂਕਿ ਕਿ ਇਹ ਤਾਂ ਅੰਨ ਦੀ ਗੱਲ ਹੈ। ਪੰਜਾਬ ਨੇ ਪੂਰੇ ਦੇਸ਼ ਨੂੰ ਅੰਨ ਦੇਣਾ ਹੈ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਮੋਹਰੀ ਹੋ ਕੇ ਕੁਰਬਾਨੀਆਂ ਕੀਤੀਆਂ। ਪਰ ਕੇਂਦਰ ਸਰਕਾਰ ਵੱਲੋਂ ਇੰਨੀ ਗੰਦੀ ਰਾਜਨੀਤੀ ਸਿਰਫ ਅਡਾਨੀਆ ਅਤੇ ਅੰਬਾਨੀਆ ਨੂੰ ਫਾਇਦਾ ਦੇਣ ਵਾਸਤੇ ਕੀਤੀ ਜਾ ਰਹੀ ਹੈ। ਇਹ ਸਿਰਫ ਕਾਲੇ ਕਾਨੂੰਨਾਂ ਦਾ ਬਦਲਾ ਲੈਣ ਲਈ ਹੀ ਕੀਤਾ ਜਾ ਰਿਹਾ ਹੈ।
ਸਪੀਕਰ ਵਿਧਾਨ ਸਭਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੇਕਰ ਮਿੱਲਾਂ ਵਿੱਚੋਂ ਚਾਵਲ ਨਹੀਂ ਚੁੱਕਣੇ ਤਾਂ ਸਾਨੂੰ ਚਾਰ ਮਹੀਨੇ ਪਹਿਲਾਂ ਦੱਸਦੇ। ਕਿਸਾਨ ਕੋਈ ਹੋਰ ਇੰਤਜ਼ਾਮ ਕਰਦੇ। ਪਰ ਜਦੋਂ ਝੋਨੇ ਦੀ ਫ਼ਸਲ ਪੱਕ ਕੇ ਮੰਡੀਆਂ ਵਿੱਚ ਪਹੁੰਚ ਗਈ, ਉਸ ਸਮੇਂ ਇਹ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ। ਪਰ ਅਸੀਂ ਬੀ.ਜੇ.ਪੀ ਦੀ ਗੰਦੀ ਰਾਜਨੀਤੀ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਸੋ ਮਿਲਰਜ਼ ਨੇ ਵੀ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਦੇ ਨਾਲ ਹਨ, ਕਿਸਾਨਾਂ ਦੇ ਨਾਲ ਹਨ, ਅਰਵਿੰਦ ਕੇਜਰੀਵਾਲ ਦੇ ਨਾਲ ਹਨ। ਸੋ ਅਸੀਂ ਕਿਸਾਨਾਂ ਦਾ ਇੱਕ-ਇੱਕ ਦਾਣਾ ਚੁੱਕਣ ਲਈ ਮਿਲਰਜ਼ ਦੇ ਨਾਲ ਹਾਂ। ਬੀ.ਜੇ.ਪੀ ਵਰਗੀ ਗੰਦੀ ਰਾਜਨੀਤੀ ਕਿਸੇ ਨੇ ਕੀਤੀ ਨਹੀਂ ਸੀ ਕਿਉਂਕਿ ਕਿ ਪਹਿਲਾਂ ਰਾਜਨੀਤਿਕ ਲੋਕਾਂ ਨੂੰ ਤੰਗ ਕੀਤਾ ਜਾਂਦਾ ਸੀ ਪਰ ਕੇਂਦਰ ਸਰਕਾਰ ਆਮ ਲੋਕਾਂ ਨੂੰ ਤੰਗ ਕਰ ਰਹੀ ਹੈ। ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਮਿਲਰਜ਼ ਨੂੰ, ਸਭ ਨੂੰ ਤੰਗ ਕਰ ਰਹੇ ਹਨ। ਇਹ ਸਭ ਕੁਝ ਬੀ.ਜੇ.ਪੀ ਦੀ ਗੰਦੀ ਰਾਜਨੀਤੀ ਦੇ ਕਾਰਨ ਹੋ ਰਿਹਾ ਹੈ। ਪਰ ਅਸੀਂ ਇਸ ਨੂੰ ਕਾਮਯਾਬ ਨਹੀਂ ਹੋਣ ਦੇਣਾ। ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੀ ਹੈ।
Get all latest content delivered to your email a few times a month.