IMG-LOGO
ਹੋਮ ਪੰਜਾਬ, ਖੇਡਾਂ, ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਰਾਜ ਪੱਧਰੀ 🏊 ਤੈਰਾਕੀ ਮੁਕਾਬਲੇ#...

ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਰਾਜ ਪੱਧਰੀ 🏊 ਤੈਰਾਕੀ ਮੁਕਾਬਲੇ# ਦੂਜੇ ਦਿਨ ਪ੍ਰਭਨੂਰ ਨੇ ਪਹਿਲਾ ਸਥਾਨ, ਅਰਨਵਜੀਤ ਨੇ ਦੂਜਾ ਸਥਾਨ ਅਤੇ ਸਹਿਬਦੀਪ ਨੇ ਤੀਜਾ ਸਥਾਨ...

Admin User - Oct 22, 2024 05:58 PM
IMG

.

 ਐਸ.ਏ.ਐਸ.ਨਗਰ, 22 ਅਕਤੂਬਰ- ਖੇਡਾਂ ਵਤਨ ਪੰਜਾਬ ਦੀਆਂ 2024 ਤਹਿਤ ਰਾਜ ਪੱਧਰੀ ਖੇਡਾਂ ਦੌਰਾਨ ਖੇਡ ਤੈਰਾਕੀ ਜੋ ਮਿਤੀ 21.10.2024 ਤੋਂ 24.10.2024 ਤੱਕ ਜ਼ਿਲ੍ਹਾ ਐਸ.ਏ.ਐਸ.ਨਗਰ ਖੇਡ ਭਵਨ ਸੈਕਟਰ-63 ਵਿਖੇ ਡਿਪਟੀ ਕਮਿਸ਼ਨਰ ਆਸ਼ਿਕਾ ਦੇ ਨਿਰਦੇਸ਼ਾਂ ਅਨੁਸਾਰ ਕਰਵਾਈ ਜਾ ਰਹੀ ਹੈ। 

    ਅੱਜ ਇਹਨਾ ਖੇਡਾਂ ਦੇ ਦੂਜੇ ਦਿਨ ਮੁੱਖ ਮਹਿਮਾਨ ਦਮਨਦੀਪ ਕੌਰ ਪੀ.ਸੀ.ਐਸ (ਐਸ.ਡੀ.ਐਮ) ਦਾ ਦਫਤਰ ਜ਼ਿਲ੍ਹਾ ਖੇਡ ਅਫਸਰ ਐਸ.ਏ.ਐਸ.ਨਗਰ ਦੀ ਟੀਮ ਵੱਲੋਂ 

 ਸਵਾਗਤ ਕੀਤਾ ਗਿਆ ਅਤੇ ਮੁੱਖ ਮਹਿਮਾਨ ਵੱਲੋ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਸ੍ਰੀਮਤੀ ਦਮਨਦੀਪ ਕੌਰ ਐਸ.ਡੀ.ਐਮ, ਕਰਨੈਲ ਸਿੰਘ ਡੀ.ਐਸ.ਈ. ਅਤੇ ਸ. ਪ੍ਰਭਜੀਤ ਸਿੰਘ (ਜੀ.ਐਸ.) ਕੈਕਿੰਗ ਕਨੋਇੰਗ ਐਸੋਸਿਏਸ਼ਨ ਪੰਜਾਬ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

     ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਵੱਲੋ ਦੱਸਿਆ ਗਿਆ ਕਿ ਇਸ ਟੂਰਨਾਮੈਂਟ ਵਿੱਚ 19 ਜ਼ਿਲ੍ਹਿਆ ਦੇ 550 ਤੋ ਵੱਧ ਖਿਡਾਰੀਆਂ ਵੱਲੋ ਭਾਗ ਲਿਆ ਗਿਆ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅੱਜ ਲੱਕੀ ਡਰਾਅ ਵੀ ਕੱਢਿਆ ਗਿਆ ਤੇ ਜਿਹੜੇ ਖਿਡਾਰੀਆਂ ਦੇ ਲੱਕੀ ਡਰਾਅ ਨਿੱਕਲੇ ਹਨ, ਉਹਨਾਂ ਵਿੱਚ ਅਸ਼ੀਸ ਸਿੰਘ ਜ਼ਿਲ੍ਹਾ ਅੰਮ੍ਰਿਤਸਰ, ਅੰਸ਼ ਮਹਿਤਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਅਨੰਤਵੀਰ ਸਿੰਘ ਗਿੱਲ ਜ਼ਿਲ੍ਹਾ ਸੰਗਰੂਰ ਤੋ ਹਨ। 

    ਅੱਜ ਜਿਹਨਾਂ ਖਿਡਾਰੀਆਂ ਵੱਲੋ ਇਹਨਾਂ ਖੇਡਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕੀਤੀਆ ਹਨ ਉਹਨਾਂ ਦਾ ਵੇਰਵਾ ਇਸ ਅਨੁਸਾਰ ਹੈ:-

ਅੱਜ ਦਾ ਰਿਜਲਟ 

ਰਾਜ ਪੱਧਰੀ:  

ਖੇਡ ਤੈਰਾਕੀ ਅੰ-14 (ਲੜਕੇ) :

50 ਮੀ: ਬਰੈਸਟ ਸਟਰੋਕ: ਪ੍ਰਭਨੂਰ ਨੇ ਪਹਿਲਾ ਸਥਾਨ, ਅਰਨਵਜੀਤ ਨੇ ਦੂਜਾ ਸਥਾਨ ਅਤੇ ਸਹਿਬਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

 

50 ਮੀ: ਫਰੀ ਸਟਾਇਲ:ਪਰਮਰਾਜ ਸਿੰਘ ਨੇ ਪਹਿਲਾ ਸਥਾਨ, ਗੌਰਵ ਕੁਮਾਰ ਨੇ ਦੂਜਾ ਸਥਾਨ ਅਤੇ ਵਿਸ਼ੂ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ-17 ਲੜਕੇ

 

200ਮੀ: ਫਰੀ ਸਟਾਇਲ: ਜੁਝਾਰ ਸਿੰਘ ਗਿੱਲ ਨੇ ਪਹਿਲਾ ਸਥਾਨ, ਹਰਸਿਤ ਸਿੰਘ ਨੇ ਦੂਜਾ ਸਥਾਨ ਅਤੇ ਅਰਮਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

 

100ਮੀ: ਬਰੈਸਟ ਸਟਰੋਕ: ਅਰਜੁਨ ਲਖਨਪਾਲ ਸਿੰਘ ਪਹਿਲਾ ਸਥਾਨ, ਰਬੀਰ ਲਖਨਪਾਲ ਦੂਜਾ ਸਥਾਨ ਅਤੇ ਸੈਮਿਊਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

 

ਅੰਡਰ-21 ਲੜਕੇ:

 

100 ਮੀ: ਬਰੈਸਟ ਸਟਰੋਕ: ਰਾਮਰਿੰਦਰ ਸਿੰਘ ਨੇ ਪਹਿਲਾ ਸਥਾਨ, ਮੋਨੂੰ ਨੇ ਦੂਜਾ ਸਥਾਨ ਅਤੇ ਸੰਦੀਪ ਰਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

 

200 ਮੀ: ਫਰੀ ਸਟਾਇਲ: ਲਕਸ਼ੇ ਜਿੰਦਲ ਨੇ ਪਹਿਲਾ ਸਥਾਨ, ਰਾਜਵੀਰ ਸਿੰਘ ਨੇ ਦੂਜਾ ਸਥਾਨ ਅਤੇ ਮੁਦਿਤ ਸਰਮਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

 

ਅੰਡਰ 21-30:200ਮੀ: ਫਰੀ ਸਟਾਇਲ: ਅਨਮੋਲ ਜਿੰਦਲ ਨੇ ਪਹਿਲਾ ਸਥਾਨ, ਮੁਨੀਸ ਕੁਮਾਰ ਨੇ ਦੂਜਾ ਸਥਾਨ ਅਤੇ ਪਿਰਾਂਸ ਧਿਮਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

100ਮੀ: ਬਰੈਸਟ ਸਟਰੋਕ: ਸਰਤਾਜ ਸਿੰਘ ਪਹਿਲਾ ਸਥਾਨ, ਅਭੀਨੀਤ ਸਿੰਘ ਨੇ ਦੂਜਾ ਸਥਾਨ ਅਤੇ ਰੋਹਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.