ਤਾਜਾ ਖਬਰਾਂ
.
ਨਿਊਜ਼ੀਲੈਂਡ ਨੇ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਜਿੱਤ ਲਈ 159 ਦੌੜਾਂ ਦਾ ਟੀਚਾ ਦਿੱਤਾ ਹੈ। ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 5 ਵਿਕਟਾਂ 'ਤੇ 158 ਦੌੜਾਂ ਬਣਾਈਆਂ।ਨਿਊਜ਼ੀਲੈਂਡ ਲਈ ਅਮੇਲੀਆ ਕੇਰ ਨੇ 43, ਬਰੁਕ ਹੈਲੀਡੇ ਨੇ 38 ਅਤੇ ਸੂਜ਼ੀ ਬੇਟਸ ਨੇ 32 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਨਾਨਕੁਲੁਲੇਕੋ ਮਲਾਬਾ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ। ਕਲੋਏ ਟਰਾਇਓਨ, ਨਦੀਨ ਡੀ ਕਲਰਕ ਅਤੇ ਅਯਾਬੋਂਗਾ ਖਾਕਾ ਨੂੰ 1-1 ਵਿਕਟ ਮਿਲੀ।
ਦੋਵਾਂ ਟੀਮਾਂ ਦੇ ਪਲੇਇੰਗ-11
ਨਿਊਜ਼ੀਲੈਂਡ: ਸੋਫੀ ਡੇਵਾਈਨ (ਕਪਤਾਨ), ਸੂਜ਼ੀ ਬੇਟਸ, ਜਾਰਜੀਆ ਪਲਿਮਰ, ਅਮੇਲੀਆ ਕੇਰ, ਬਰੁਕ ਹਾਲੀਡੇ, ਮੈਡੀ ਗ੍ਰੀਨ, ਇਜ਼ਾਬੇਲਾ ਗੇਜ, ਰੋਜ਼ਮੇਰੀ ਮਾਇਰ, ਲੀ ਤਾਹੂਹੂ, ਈਡਨ ਕਾਰਸਨ, ਫ੍ਰੈਨ ਜੋਨਸ।
ਦੱਖਣੀ ਅਫ਼ਰੀਕਾ: ਲੌਰਾ ਵੋਲਵਰਟਸ (ਕਪਤਾਨ), ਤਾਜਮਿਨ ਬ੍ਰਿਟਸ, ਐਨੇਕੇ ਬੋਸ਼, ਮਾਰਿਜਨ ਕਪ, ਕਲੋਏ ਟ੍ਰਾਇਓਨ, ਸੁਨੇ ਲੂਸ, ਐਨੇ ਡਰਕਸੇਨ, ਨਦੀਨ ਡੀ ਕਲਰਕ, ਸਿਨਾਲੋ ਜਾਫਟਾ, ਅਯਾਬੋਂਗ ਖਾਕਾ, ਨਨਕੁਲੁਲੇਕੋ ਮਲਾਬਾ।
Get all latest content delivered to your email a few times a month.