IMG-LOGO
ਹੋਮ ਚੰਡੀਗੜ੍ਹ: ਜ਼ੀਰਕਪੁਰ ਸਪਾ ਸੈਂਟਰ ‘ਤੇ ਪੁਲਿਸ ਦੀ ਰੇਡ, ਕੁੜੀ ਨੇ ਚੌਖੀ...

ਜ਼ੀਰਕਪੁਰ ਸਪਾ ਸੈਂਟਰ ‘ਤੇ ਪੁਲਿਸ ਦੀ ਰੇਡ, ਕੁੜੀ ਨੇ ਚੌਖੀ ਮੰਜ਼ਿਲ ਤੋਂ ਮਾਰੀ ਛਾਲ

Admin User - Oct 19, 2024 09:44 AM
IMG

.

ਪੁਲਿਸ ਨੇ ਜ਼ੀਰਕਪੁਰ ਦੇ ਵੀਆਈਪੀ ਰੋਡ ਤੇ ਸਥਿਤ ਟ੍ਰਿਪਲ ਸੀ ਕਮਰਸ਼ੀਅਲ ਪ੍ਰਾਜੈਕਟ ਵਿੱਚ ਚੱਲ ਰਹੇ ਸਪਾ ਸੈਂਟਰ ਤੇ ਛਾਪਾ ਮਾਰਿਆ। ਇਸ ਤੋਂ ਘਬਰਾ ਕੇ ਇਕ ਲੜਕੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਦੀ ਪੁਸ਼ਟੀ ਨਹੀਂ ਕਰ ਰਹੀ ਹੈ।

ਪੁਲਿਸ ਦੀ ਸਖ਼ਤੀ ਤੋਂ ਬਾਅਦ ਸ਼ਹਿਰ ਦੇ ਸਾਰੇ ਸਪਾ ਸੈਂਟਰ ਬੰਦ ਹੋ ਗਏ ਪਰ ਟ੍ਰਿਪਲ ਸੀ ਦੀ ਚੌਥੀ ਮੰਜ਼ਿਲ ‘ਤੇ ਤਿੰਨ ਸਪਾ ਸੈਂਟਰ ਚੋਰੀ-ਛਿਪੇ ਚੱਲ ਰਹੇ ਸਨ | ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਪੁਲਿਸ ਨੇ ਛਾਪਾਮਾਰੀ ਕੀਤੀ ਤਾਂ ਪੁਲਿਸ ਨੂੰ ਦੇਖ ਕੇ ਸਪਾ ਸੈਂਟਰ ‘ਚ ਮੌਜੂਦ ਮਹਿਲਾ ਅਤੇ ਕਰਮਚਾਰੀ ਭੱਜ ਗਏ | ਪਰ ਦੋ-ਤਿੰਨ ਕੁੜੀਆਂ ਕੇਂਦਰ ਵਿੱਚ ਹੀ ਰਹੀਆਂ। ਉਨ੍ਹਾਂ ਸਪਾ ਸੈਂਟਰ ਨੂੰ ਅੰਦਰੋਂ ਤਾਲਾ ਲਾ ਦਿੱਤਾ। ਇਸ ਤੋਂ ਬਾਅਦ ਇਕ ਲੜਕੀ ਨੇ ਸੈਂਟਰ ਦੀ ਪਿਛਲੀ ਖਿੜਕੀ ਤੋਂ ਛਾਲ ਮਾਰ ਦਿੱਤੀ। ਦੇਰ ਰਾਤ ਤੱਕ ਪੁਲਿਸ ਦੀ ਕਾਰਵਾਈ ਜਾਰੀ ਸੀ ਅਤੇ ਦੋ ਹੋਰ ਲੜਕੀਆਂ ਦੇ ਸੈਂਟਰ ਦੇ ਅੰਦਰ ਹੋਣ ਦਾ ਸ਼ੱਕ ਹੈ। ਫਿਲਹਾਲ ਪੁਲੀਸ ਇਸ ਮਾਮਲੇ ‘ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਸੂਤਰਾਂ ਮੁਤਾਬਕ ਕੁੜੀ ਦੀ ਮੌਤ ਹੋ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.