IMG-LOGO
ਹੋਮ ਪੰਜਾਬ: ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਮੁਹਾਲੀ ਦੇ ਪਹਿਲੇ ਸਰਸ...

ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਮੁਹਾਲੀ ਦੇ ਪਹਿਲੇ ਸਰਸ ਮੇਲੇ ਦਾ ਸ਼ਾਨਦਾਰ ਉਦਘਾਟਨ, ਕਿਹਾ- ਮਾਨ ਸਰਕਾਰ ਨੇ ਰੰਗਲਾ ਪੰਜਾਬ ਦੀ ਧਾਰਨਾ ਨੂੰ ਉਤਸ਼ਾਹ ਦੇ...

Admin User - Oct 18, 2024 08:22 PM
IMG

.

ਐਸ.ਏ.ਐਸ.ਨਗਰ, 18 ਅਕਤੂਬਰ- ਮੋਹਾਲੀ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸਮਾਗਮ ਅਜੀਵਿਕਾ ਸਰਸ ਮੇਲੇ ਦੀ ਸ਼ੁਰੂਆਤ ਅੱਜ ਸ਼ਾਮ ਨੂੰ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਮਾਨਵ ਮੰਗਲ ਸਮਾਰਟ ਸਕੂਲ ਨੇੜੇ ਸੈਕਟਰ 88 ਵਿੱਚ ਇੱਕ ਸ਼ਾਨਦਾਰ ਢੰਗ ਨਾਲ ਕੀਤੀ। ਉਦਘਾਟਨੀ ਸਮਾਰੋਹ ਵਿੱਚ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਕਾਮੇਡੀਅਨ ਤੋਂ ਐਕਟਰ ਤੇ ਪ੍ਰੋਡਿਊਸਰ ਬਣੇ ਬੀਨੂੰ ਢਿੱਲੋਂ ਵੀ ਮੌਜੂਦ ਸਨ।
      ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੌਂਦ ਜੋ ਕਿ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਵੀ ਹਨ, ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਰੰਗਲਾ ਪੰਜਾਬ ਨੂੰ ਉਤਸ਼ਾਹਿਤ ਕਰਕੇ ਪੰਜਾਬ ਦੀ ਪੁਰਾਤਨ ਸ਼ਾਨ ਨੂੰ ਬਹਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਦੁਨੀਆ ਦੇ ਸਾਹਮਣੇ ਦਿਖਾਉਣ ਲਈ ਅਜਿਹੇ ਵੱਡੇ ਸਮਾਗਮ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਸ (ਪੇਂਡੂ ਕਾਰੀਗਰ ਸੁਸਾਇਟੀ ਦੇ ਸਮਾਨ ਦੀ ਵਿਕਰੀ) ਮੇਲਾ ਨਾ ਸਿਰਫ਼
 ਦੇਸ਼ ਦੇ ਪੇਂਡੂ ਕਾਰੀਗਰਾਂ ਲਈ ਆਪਣੇ ਸ਼ਿਲਪਕਾਰੀ ਉਤਪਾਦਾਂ ਨੂੰ ਵੇਚਣ ਲਈ ਇੱਕ ਦੇਸ਼ ਵਿਆਪੀ ਪਲੇਟਫਾਰਮ ਪ੍ਰਦਾਨ ਕਰਦਾ ਹੈ ਬਲਕਿ ਇਹ ਭਾਰਤ ਦੇ ਭਿੰਨਤਾਵਾਂ ਭਰੇ ਸੱਭਿਆਚਾਰ ਨੂੰ ਦੇਖਣ ਦਾ ਇੱਕ ਵੱਡਾ ਮੌਕਾ ਵੀ ਦਿੰਦਾ ਹੈ। 


      ਉਨ੍ਹਾਂ ਕਿਹਾ ਕਿ 20 ਰਾਜਾਂ ਦੇ 600 ਦੇ ਕਰੀਬ ਕਾਰੀਗਰਾਂ ਨੇ ਦੁਰਲੱਭ ਦਸਤਕਾਰੀ ਅਤੇ ਹੱਥ ਨਾਲ ਬਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਈ ਇੱਥੇ 300 ਸਟਾਲ ਲਗਾਏ ਹਨ ਜੋ ਨਿਰਮਾਣ ਵਿੱਚ ਵਿਲੱਖਣਤਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕਾਰੀਗਰਾਂ ਦਾ ਰਚਨਾਤਮਕ ਕੰਮ ਹਰ ਕਿਸੇ ਨੂੰ ਇਨ੍ਹਾਂ ਨੂੰ ਖਰੀਦਣ ਲਈ ਆਕਰਸ਼ਿਤ ਕਰਦਾ ਹੈ। 
      ਆਗਰਾ, ਹੁਸ਼ਿਆਰਪੁਰ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਆਏ ਕਾਰੀਗਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਉਨ੍ਹਾਂ ਦੀ ਸ਼ਿਲਪਕਾਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਸਮਾਨ ਦੀ ਬਿਹਤਰ ਵਿਕਰੀ ਦੀ ਕਾਮਨਾ ਕੀਤੀ।
      ਅਸਾਮ ਦੇ ਪੀਹੂ, ਹਰਿਆਣਾ ਦੇ ਗੁਮਰ, ਜੋਗੀ ਬੀਨ, ਨਗਾਰਾ, ਕਠਪੁਤਲੀ ਡਾਂਸ ਅਤੇ ਬਾਜ਼ੀਗਰਾਂ ਦੀ ਵਿਲੱਖਣ ਅਤੇ ਦਲੇਰਾਨਾ ਪੇਸ਼ਕਾਰੀ ਦੇ ਨਾਲ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਵੰਨ-ਸੁਵੰਨੇ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ। 
      ਉਨ੍ਹਾਂ ਕਿਹਾ ਕਿ ਸਰਸ ਮੇਲਾ ਦੇਸ਼ ਦੀ ਅਨੇਕਤਾ ਵਿੱਚ ਏਕਤਾ ਨੂੰ ਹੁਲਾਰਾ ਦੇਣ ਲਈ ਇੱਕ ਵਿਲੱਖਣ ਮੰਚ ਹੈ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸੂਬੇ ਵਿੱਚ ਪੇਂਡੂ ਕਾਰੀਗਰਾਂ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। 
      ਇਸ ਮੌਕੇ ਅਧਿਕਾਰੀਆਂ ਵਿੱਚ ਏ.ਡੀ.ਸੀ.(ਜਨਰਲ) ਵਿਰਾਜ ਐਸ.ਤਿੜਕੇ, ਏ.ਡੀ.ਸੀ.(ਵਿਕਾਸ) ਅਤੇ ਨੋਡਲ ਅਫਸਰ ਸਰਸ ਮੇਲਾ ਸੋਨਮ ਚੌਧਰੀ, ਕਮਿਸ਼ਨਰ ਐਮ.ਸੀ. ਮੋਹਾਲੀ ਟੀ ਬੇਨਿਥ, ਸੰਯੁਕਤ ਕਮਿਸ਼ਨਰ ਦੀਪਾਂਕਰ ਗਰਗ, ਐਸ.ਡੀ.ਐਮ ਖਰੜ ਗੁਰਮਿੰਦਰ ਸਿੰਘ ਅਤੇ ਡੀ.ਡੀ.ਪੀ.ਓ ਬਲਜਿੰਦਰ ਸਿੰਘ ਗਰੇਵਾਲ ਸ਼ਾਮਿਲ ਸਨ।
        ਦਸਤਕਾਰੀ ਅਤੇ ਖਾਣ-ਪੀਣ ਦੀਆਂ ਦੁਕਾਨਾਂ ਦੇ ਸਟਾਲ ਦੇਸ਼ ਦੀਆਂ ਕਲਾਤਮਕ ਵਸਤਾਂ ਅਤੇ ਦਿਲਚਸਪ ਪਕਵਾਨਾਂ ਦੀ ਪ੍ਰਦਰਸ਼ਨੀ ਨਾਲ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.