IMG-LOGO
ਹੋਮ ਮਨੋਰੰਜਨ: ਬਾਬਾ ਸਿੱਦੀਕੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਲਮਾਨ ਖਾਨ...

ਬਾਬਾ ਸਿੱਦੀਕੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਲਮਾਨ ਖਾਨ ਨੇ ਕੈੰਸਲ ਕੀਤੀ BIG BOSS 18 ਦੀ ਸ਼ੂਟਿੰਗ

Admin User - Oct 13, 2024 01:56 PM
IMG

.

ਮੁੰਬਈ- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਰਾਜਨੇਤਾ ਬਾਬਾ ਸਿੱਦੀਕੀ ਦੇ ਕਤਲ ਦੀ ਖ਼ਬਰ ਤੋਂ ਬਾਅਦ ਆਪਣੇ ਰਿਐਲਿਟੀ ਸ਼ੋਅ ਬਿੱਗ ਬੌਸ 18 ਦੀ ਸ਼ੂਟਿੰਗ ਰੱਦ ਕਰ ਦਿੱਤੀ ਹੈ। ਐਨਸੀਪੀ ਦੇ ਅਜੀਤ ਪਵਾਰ ਧੜੇ ਦੇ ਨੇਤਾ ਬਾਬਾ ਸਿੱਦੀਕੀ ਦੀ ਸ਼ਨੀਵਾਰ ਦੇਰ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੋਲੀਬਾਰੀ ਬਾਬਾ ਦੇ ਬੇਟੇ ਜ਼ੀਸ਼ਾਨ ਦੇ ਦਫਤਰ ਦੇ ਬਾਹਰ ਹੋਈ। ਜ਼ੀਸ਼ਾਨ ਦਾ ਦਫਤਰ ਬਾਂਦਰਾ ਖੇਤਰ ਦੇ ਨਿਰਮਲ ਨਗਰ ਦੇ ਕੋਲਗੇਟ ਮੈਦਾਨ ਦੇ ਨੇੜੇ ਹੈ।ਖਬਰਾਂ ਮੁਤਾਬਕ ਸਲਮਾਨ ਨੇ ਸ਼ਨੀਵਾਰ ਨੂੰ ਬਿੱਗ ਬੌਸ ਦੀ ਸ਼ੂਟਿੰਗ ਰੱਦ ਕਰ ਦਿੱਤੀ ਅਤੇ ਆਪਣੇ ਸ਼ੋਆ ਦੇ ਸੈੱਟ ਤੋਂ ਸਿੱਦਾ ਮੁੰਬਈ ਦੇ ਲੀਲਾਵਤੀ ਹਸਪਤਾਲ  ਲਈ ਰਵਾਨਾ ਹੋ ਗਏ। ਇਸ ਦੌਰਾਨ ਕਤਲ ਤੋਂ ਬਾਅਦ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਕਿਸੇ ਨੂੰ ਵੀ ਘਰ ਤੋਂ ਬਾਹਰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ ਸ਼ਨੀਵਾਰ ਦੇਰ ਰਾਤ ਇਸ ਮੰਦਭਾਗੀ ਘਟਨਾ ਬਾਰੇ ਸੁਣਨ ਤੋਂ ਬਾਅਦ ਲੀਲਾਵਤੀ ਹਸਪਤਾਲ ਦਾ ਦੌਰਾ ਕੀਤਾਸਲਮਾਨ ਅਤੇ ਬਾਬਾ ਸਿੱਦੀਕੀ ਕਰੀਬੀ ਦੋਸਤ ਸਨ ਕਿਉਂਕਿ ਸਿਆਸਤਦਾਨ ਉਸੇ ਹਲਕੇ ਤੋਂ ਸਨ ਜਿੱਥੇ ਸਲਮਾਨ ਰਹਿੰਦੇ ਹਨ।

 

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.