ਤਾਜਾ ਖਬਰਾਂ
.
ਖੰਨਾ ਵਿੱਚ ਨੈਸ਼ਨਲ ਹਾਈਵੇ ਉਤੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਦੋਰਾਹਾ ਨਹਿਰ ਪੁਲ ਉਤੇ ਟਰੱਕ ਨੇ ਇੱਕ ਮਹਿਲਾ ਅਤੇ ਉਸ ਦੇ ਇੱਕ ਸਾਲ ਦੇ ਮਾਸੂਮ ਬੱਚੇ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮਹਿਲਾ ਦਾ ਪਤੀ ਅਤੇ ਦੋ ਹੋਰ ਬੱਚੇ ਵਾਲ-ਵਾਲ ਬਚ ਗਏ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਲੁਧਿਆਣਾ ਦੇ ਰਹਿਣ ਵਾਲੇ ਰਾਮੂ ਵਰਮਾ ਨੇ ਦੱਸਿਆ ਕਿ ਜ਼ੀਰਕਪੁਰ ਵਿੱਚ ਉਸ ਦੀ ਭੈਣ ਦਾ ਵਿਆਹ ਹੈ। ਉਹ ਸਕੂਟੀ ਉਤੇ ਜਾ ਰਿਹਾ ਸੀ। ਉਸ ਦੇ ਨਾਲ ਪਤਨੀ ਮੀਨੂੰ ਵਰਮਾ (35) ਅਤੇ ਤਿੰਨ ਬੇਟੇ ਸਨ। ਦੋਰਾਹਾ ਨਹਿਰ ਪੁਲ ਦੇ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਉਸ ਦੀ ਪਤਨੀ ਗੋਦ ਵਿੱਚ ਇੱਕ ਸਾਲ ਦੇ ਬੱਚੇ ਸਮੇਤ ਸੜਕ ਉਤੇ ਡਿੱਗ ਗਈ। ਟਰੱਕ ਨੇ ਦੋਵਾਂ ਨੂੰ ਕੁਚਲ ਦਿੱਤਾ।
Get all latest content delivered to your email a few times a month.