ਤਾਜਾ ਖਬਰਾਂ
.
ਮਹਿਲਾ ਟੀ-20 ਵਿਸ਼ਵ ਕੱਪ 'ਚ ਭਾਰਤ ਨੇ ਬੁੱਧਵਾਰ ਨੂੰ ਸ਼੍ਰੀਲੰਕਾ ਨੂੰ 82 ਦੌੜਾਂ ਨਾਲ ਹਰਾ ਦਿੱਤਾ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ 'ਚ 3 ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ ਅਤੇ ਸ਼੍ਰੀਲੰਕਾ ਨੂੰ 173 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਸ਼੍ਰੀਲੰਕਾ ਦੀ ਟੀਮ 19.5 ਓਵਰਾਂ 'ਚ 90 ਦੌੜਾਂ 'ਤੇ ਆਲ ਆਊਟ ਹੋ ਗਈ।ਇਸ ਜਿੱਤ ਨਾਲ ਭਾਰਤ ਦੀਆਂ ਸੈਮੀਫਾਈਨਲ ਦੀਆਂ ਉਮੀਦਾਂ ਬਰਕਰਾਰ ਹਨ। ਟੀਮ ਗਰੁੱਪ-ਏ ਦੇ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ।
ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਕੌਰ ਨੇ 52 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੂੰ ਮੈਚ ਆਫ਼ ਦਾ ਪਲੇਅਰ ਚੁਣਿਆ ਗਿਆ। ਸਮ੍ਰਿਤੀ ਮੰਧਾਨਾ ਨੇ 50 ਅਤੇ ਸ਼ੈਫਾਲੀ ਵਰਮਾ ਨੇ 43 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਚਮਾਰੀ ਅਟਾਪਟੂ ਅਤੇ ਅਮਾ ਕੰਚਨਾ ਨੇ 1-1 ਵਿਕਟ ਹਾਸਲ ਕੀਤੀ। ਸਮ੍ਰਿਤੀ ਮੰਧਾਨਾ ਰਨ ਆਊਟ ਹੋ ਗਈ।
ਸ਼੍ਰੀਲੰਕਾ ਲਈ ਕੋਈ ਵੀ ਖਿਡਾਰੀ ਵੱਡੀ ਪਾਰੀ ਨਹੀਂ ਖੇਡ ਸਕਿਆ। ਕਵੀਸ਼ਾ ਦਿਲਹਾਰੀ ਨੇ ਸਭ ਤੋਂ ਵੱਧ 21 ਦੌੜਾਂ ਬਣਾਈਆਂ। ਅਨੁਸ਼ਕਾ ਸੰਜੀਵਨੀ ਨੇ 20 ਅਤੇ ਅਮਾ ਕੰਚਨਾ ਨੇ 19 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਤਿੰਨਾਂ ਖਿਡਾਰੀਆਂ ਤੋਂ ਇਲਾਵਾ ਹੋਰ ਕੋਈ ਵੀ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕਿਆ। ਭਾਰਤ ਲਈ ਅਰੁੰਧਤੀ ਰੈੱਡੀ ਅਤੇ ਆਸ਼ਾ ਸ਼ੋਭਨਾ ਨੇ 3-3 ਵਿਕਟਾਂ ਲਈਆਂ। ਰੇਣੂਕਾ ਸਿੰਘ ਨੇ ਦੋ ਵਿਕਟਾਂ ਲਈਆਂ। ਦੀਪਤੀ ਸ਼ਰਮਾ ਅਤੇ ਸ਼੍ਰੇਅੰਕਾ ਪਾਟਿਲ ਨੂੰ 1-1 ਵਿਕਟ ਮਿਲੀ।
ਦੋਵਾਂ ਟੀਮਾਂ ਦਾ ਪਲੇਇੰਗ-11
ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਸਜਨਾ ਸਜੀਵਨ, ਦੀਪਤੀ ਸ਼ਰਮਾ, ਅਰੁੰਧਤੀ ਰੈਡੀ, ਸ਼੍ਰੇਅੰਕਾ ਪਾਟਿਲ, ਆਸ਼ਾ ਸ਼ੋਭਨਾ ਅਤੇ ਰੇਣੁਕਾ ਸਿੰਘ।
ਸ਼੍ਰੀਲੰਕਾ: ਚਮਾਰੀ ਅਟਾਪੱਟੂ (ਕਪਤਾਨ), ਵਿਸ਼ਾਮੀ ਗੁਣਾਰਤਨ, ਹਰਸ਼ਿਤਾ ਸਮਰਾਵਿਕਰਮਾ, ਕਵੀਸ਼ਾ ਦਿਲਹਾਰੀ, ਨੀਲਕਸ਼ਿਕਾ ਸਿਲਵਾ, ਅਨੁਸ਼ਕਾ ਸੰਜੀਵਨੀ, ਸੁਗੰਧੀਕਾ ਕੁਮਾਰੀ, ਇਨੋਸ਼ੀ ਪ੍ਰਿਯਦਰਸ਼ਨੀ, ਇਨੋਕਾ ਰਣਵੀਰਾ, ਉਦੇਸ਼ਿਕਾ ਪ੍ਰਬੋਧਿਨੀ ਅਤੇ ਅਮਾ ਕੰਚਨਾ।
Get all latest content delivered to your email a few times a month.