IMG-LOGO
ਹੋਮ ਰਾਸ਼ਟਰੀ: 🔴 Jammu&Kashmir Election 2024# ਜੰਮੂ-ਕਸ਼ਮੀਰ 'ਚ ਰੁਝਾਨਾਂ ਦੇ ਅਨੁਸਾਰ NC-ਕਾਂਗਰਸ...

🔴 Jammu&Kashmir Election 2024# ਜੰਮੂ-ਕਸ਼ਮੀਰ 'ਚ ਰੁਝਾਨਾਂ ਦੇ ਅਨੁਸਾਰ NC-ਕਾਂਗਰਸ ਗਠਜੋੜ ਦੀ ਸਰਕਾਰ ਨੇ ਬੋਲਿਆ ਹੱਲਾ

Admin User - Oct 08, 2024 03:25 PM
IMG

.

ਜੰਮੂ-ਕਸ਼ਮੀਰ- ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਮੁਤਾਬਕ ਨੈਸ਼ਨਲ ਕਾਨਫਰੰਸ (ਐੱਨ.ਸੀ.) ਅਤੇ ਕਾਂਗਰਸ ਗਠਜੋੜ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਗਠਜੋੜ 47 ਸੀਟਾਂ 'ਤੇ ਅੱਗੇ ਹੈ। ਜਿਸ ਵਿੱਚੋਂ ਨੈਸ਼ਨਲ ਕਾਨਫਰੰਸ ਨੇ 29 ਸੀਟਾਂ ਜਿੱਤੀਆਂ ਹਨ। ਜਦਕਿ ਕਾਂਗਰਸ ਨੇ 5 ਸੀਟਾਂ ਜਿੱਤੀਆਂ ਹਨ। ਜਦਕਿ 29 ਸੀਟਾਂ 'ਤੇ ਅੱਗੇ ਚੱਲ ਰਹੀ ਭਾਜਪਾ ਨੇ 11 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਪੀਡੀਪੀ ਨੇ 2 ਸੀਟਾਂ ਜਿੱਤੀਆਂ ਹਨ ਅਤੇ 2 ਸੀਟਾਂ 'ਤੇ ਅੱਗੇ ਹੈ। ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ ਹੈ। 7 ਸੀਟਾਂ 'ਤੇ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ, ਜਿਨ੍ਹਾਂ 'ਚੋਂ 4 ਉਮੀਦਵਾਰ ਜੇਤੂ ਰਹੇ ਹਨ। 90 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 46 ਹੈ।

ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ- ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਮਰ ਅਬਦੁੱਲਾ ਨੇ ਦੋ ਸੀਟਾਂ 'ਤੇ ਚੋਣ ਲੜੀ ਸੀ। ਉਹ ਬਡਗਾਮ ਵਿੱਚ ਜਿੱਤੇ ਅਤੇ ਗੰਦਰਬਲ ਵਿੱਚ ਅੱਗੇ ਚੱਲ ਰਹੇ ਹਨ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਮੁਫਤੀ ਸ਼੍ਰੀਗੁਫਵਾੜਾ-ਬਿਜਬੇਹਾਰਾ ਸੀਟ ਤੋਂ ਹਾਰ ਗਈ ਹੈ। ਉਸਨੇ ਕਿਹਾ- ਮੈਂ ਲੋਕਾਂ ਦਾ ਫੈਸਲਾ ਸਵੀਕਾਰ ਕਰਦੀ ਹਾਂ। ਦੂਜੇ ਪਾਸੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਨੌਸ਼ਹਿਰਾ ਸੀਟ ਤੋਂ ਹਾਰ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.