ਤਾਜਾ ਖਬਰਾਂ
..
ਮੁੰਬਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਦੀ ਬਹੁ-ਉਡੀਕ ਪਹਿਲੀ ਭੂਮੀਗਤ (ਅੰਡਰਗਰਾਊੰਡ) ਮੈਟਰੋ ਐਕਵਾ ਲਾਈਨ 3 ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਮੁੰਬਈ ਦੀ ਪਹਿਲੀ ਭੂਮੀਗਤ ਮੈਟਰੋ, ਐਕਵਾ ਲਾਈਨ 3, ਦੇਸ਼ ਦੀ ਪਹਿਲੀ ਸੰਪੂਰਨ ਭੂਮੀਗਤ ਮੈਟਰੋ ਹੈ। ਉਨ੍ਹਾਂ ਨੇ 14120 ਕਰੋੜ ਰੁਪਏ ਦੀ ਲਾਗਤ ਵਾਲੇ ਮੁੰਬਈ ਮੈਟਰੋ ਲਾਈਨ 3 ਦੇ ਬੀਕੇਸੀ ਤੋਂ ਆਰੇ ਜੇਵੀਐਲਆਰ ਸੈਕਸ਼ਨ ਦਾ ਉਦਘਾਟਨ ਕੀਤਾ। ਠਾਣੇ ਵਿੱਚ ਪ੍ਰੋਜੈਕਟ ਦੇ ਉਦਘਾਟਨ ਦੇ ਨਾਲ, ਪ੍ਰਧਾਨ ਮੰਤਰੀ ਨੇ ਠਾਣੇ ਇੰਟੈਗਰਲ ਰਿੰਗ ਮੈਟਰੋ ਰੇਲ ਪ੍ਰੋਜੈਕਟ ਅਤੇ ਐਲੀਵੇਟਿਡ ਈਸਟਰਨ ਫ੍ਰੀਵੇਅ ਐਕਸਟੈਂਸ਼ਨ ਸਮੇਤ 32,800 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਨਵੀਂ ਮੁੰਬਈ ਏਅਰਪੋਰਟ ਇੰਪੈਕਟ ਨੋਟੀਫਾਈਡ ਏਰੀਆ (NAINA) ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ।
ਪੀਐਮ ਨੇ ਕਿਹਾ ਕਿ ਮੁੰਬਈ ਦੀ ਐਕਵਾ ਲਾਈਨ ਮੈਟਰੋ ਦਾ ਉਦਘਾਟਨ ਕੀਤਾ ਗਿਆ ਹੈ। ਮੁੰਬਈ ਦੇ ਲੋਕ ਲੰਬੇ ਸਮੇਂ ਤੋਂ ਇਸ ਲਾਈਨ ਦਾ ਇੰਤਜ਼ਾਰ ਕਰ ਰਹੇ ਸਨ। ਮੈਂ ਜਾਪਾਨ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ। ਜਾਪਾਨ ਨੇ ਜਾਪਾਨੀ ਇੰਟਰਨੈਸ਼ਨਲ ਕੋਆਪ੍ਰੇਸ਼ਨ ਏਜੰਸੀ ਰਾਹੀਂ ਇਸ ਪ੍ਰੋਜੈਕਟ ਵਿੱਚ ਕਾਫੀ ਸਹਿਯੋਗ ਦਿੱਤਾ ਹੈ।ਮੈਂ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਲਈ ਮਹਾਰਾਸ਼ਟਰ ਦੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ।
Get all latest content delivered to your email a few times a month.