ਤਾਜਾ ਖਬਰਾਂ
.
ਲੁਧਿਆਣਾ, 2 ਅਕਤੂਬਰ- ਵਿੱਤ ਕਮਿਸ਼ਨਰ ਕ੍ਰਿਸ਼ਨ ਕੁਮਾਰ ਅਤੇ ਡਿਪਟੀ ਕਮਿਸ਼ਨਰ ਰਾਜ ਕਰ (ਲੁਧਿਆਣਾ ਡਵੀਜ਼ਨ) ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਹਾਇਕ ਕਮਿਸ਼ਨਰ ਰਾਜ ਕਰ (ਲੁਧਿਆਣਾ-1) ਦੀਪਕ ਭਾਟੀਆ ਨੇ ਲੋਹਾ ਅਤੇ ਸਟੀਲ ਐਸੋਸੀਏਸ਼ਨਾਂ, ਡਰਾਈ ਫਰੂਟ ਵਿਕਰੇਤਾਵਾਂ, ਸਾਈਕਲ ਉਦਯੋਗ ਅਤੇ ਹੋਰ ਉਦਯੋਗਾਂ ਨਾਲ ਸਬੰਧਤ ਰਾਜ ਟੈਕਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਵਿੱਚ ਏਵਨ ਇਸਪਾਤ, ਆਰਤੀ ਸਟੀਲ ਇੰਡੀਆ, ਆਰਤੀ ਇੰਟਰਨੈਸ਼ਨਲ, ਦਿਵਿਆਂਸ਼ ਇੰਟਰਨੈਸ਼ਨਲ ਅਤੇ ਹੀਰੋ ਸਾਈਕਲਜ਼ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਦੌਰਾਨ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਵੱਧ ਤੋਂ ਵੱਧ ਟੈਕਸ ਦੀ ਪਾਲਣਾ ਅਤੇ ਉਗਰਾਹੀ ਨੂੰ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਅਪਣਾਏ ਗਏ ਵੱਖ-ਵੱਖ ਤਰੀਕਿਆਂ ਅਤੇ ਉਪਾਵਾਂ 'ਤੇ ਚਰਚਾ ਕੀਤੀ ਗਈ।
Get all latest content delivered to your email a few times a month.