ਤਾਜਾ ਖਬਰਾਂ
.
ਮਾਨਸਾ, 2 ਅਕਤੂਬਰ-(ਜੋਗਿੰਦਰ ਸਿੰਘ ਮਾਨ) ਮਾਲਵਾ ਖੇਤਰ ਦੇ ਉਘੇ ਬੱਸ ਟਰਾਂਸਪੋਰਟਰ ਕੁਲਜੀਤ ਸਿੰਘ ਮਾਨਸ਼ਾਹੀਆ ਅਤੇ ਗੁਰਦੀਸ਼ ਸਿੰਘ ਹਨੀ ਮਾਨਸ਼ਾਹੀਆ ਦੇ ਮਾਤਾ ਸਰਦਾਰਨੀ ਰਣਜੀਤ ਕੌਰ (ਧਰਮ ਸੁਪਤਨੀ ਸਰਦਾਰ ਬਰਜਿੰਦਰ ਸਿੰਘ ਮਾਨਸ਼ਾਹੀਆ) ਦੇ ਭੋਗ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪੁੱਜਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਪੰਜਾਬ ਦੇ ਰਾਜਨੀਤਿਕ ਆਗੂਆਂ ਸਮੇਤ ਉਚ ਅਫ਼ਸਰਸ਼ਾਹੀ, ਸਮਾਜ ਸੇਵੀ, ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੁੱਖ ਰੂਪ ਵਿੱਚ ਸ਼ਾਮਲ ਹੋਏ।
ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਮਾਨਸ਼ਾਹੀਆ ਪਰਿਵਾਰ ਵੱਲੋਂ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਜੋ ਲੰਬਾ ਸੰਘਰਸ਼ ਲੜਿਆ ਹੈ, ਉਹ ਸਭ ਨੂੰ ਚੇਤੇ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੇ ਕਦੇ ਸੱਤਾ ਦੀ ਲਾਲਸਾ ਨਹੀਂ ਰੱਖੀ, ਸਗੋਂ ਭਾਈਚਾਰਕ ਏਕਤਾ ਨੂੰ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਰਾਜਾਂ ਨੂੰ ਵਧੇਰੇ ਅਧਿਕਾਰ ਦੇਣ ਦੀ ਲੜਾਈ ਵੀ ਇਸ ਪਰਿਵਾਰ ਨੇ ਮੁਹਰੇ ਹੋਕੇ ਲੜੀ ਹੈ।
ਸਾਬਕਾ ਸੰਸਦੀ ਸਕੱਤਰ ਅਤੇ ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਮਾਨਸ਼ਾਹੀਆ ਪਰਿਵਾਰ ਨੇ ਪਿਛਲੇ 6 ਦਹਾਕਿਆਂ ਤੋਂ ਮਾਲਵਾ ਖੇਤਰ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ ਪੱਕੇ ਪੈਰੀ ਕਰਨ ਲਈ, ਜੋ ਸੰਘਰਸ਼ ਦਿ੍ਰੜਤਾਪੂਰਨ ਲੜਿਆ ਹੈ, ਉਸਦੀ ਅੱਜ ਹਰ ਪਾਸੇ ਚਰਚਾ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੇ ਅਕਾਲੀ ਦਲ ਵਿੱਚ ਵੱਡੇ-ਵੱਡੇ ਨੇਤਾ ਪੈਦਾ ਕੀਤੇ ਹਨ।
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਨੇ ਪਰਿਵਾਰ ਦੀ ਵਡਿਆਈ ਕਰਦਿਆਂ ਕਿਹਾ ਕਿ ਭਾਵੇਂ ਪਰਿਵਾਰ ਵੱਲੋਂ ਅਕਾਲੀ ਦਲ ਨਾਲ ਆਪਣੀ ਨੇੜਤਾ ਹਮੇਸ਼ਾ ਲਈ ਕਾਇਮ ਰੱਖੀ ਹੈ, ਪਰ ਇਸ ਪਰਿਵਾਰ ਵਿੱਚ ਦੂਜੀਆਂ ਸਿਆਸੀ ਨੇਤਾਵਾਂ ਦੇ ਆਗੂਆਂ ਦਾ ਵੀ ਹਮੇਸ਼ਾ ਲਈ ਵੱਡਾ ਮਾਣ ਸਤਿਕਾਰ ਹੁੰਦਾ ਰਿਹਾ ਹੈ।
ਇਸੇ ਦੌਰਾਨ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਅਕਾਲੀ ਦਲ (ਅ) ਭਾਈ ਗੁਰਸੇਵਕ ਸਿੰਘ ਜਵਾਹਰਕੇ, ਸੰਤ ਅੰਮ੍ਰਿਤ ਮੁਨੀ,ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ, ਪ੍ਰੇਮ ਅਰੋੜਾ, ਮਿੱਠੂ ਰਾਮ ਮੋਫ਼ਰ, ਬ੍ਰਹਮ ਮਹਿੰਦਰਾ,ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ।
ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਰਾਗੀ ਜਥਿਆਂ ਵੱਲੋਂ ਕੀਰਤਨ ਕੀਤਾ। ਸ਼ਰਧਾਂਜਲੀ ਸਮਾਰੋਹ ਵਿੱਚ ਪੁੱਜੇ ਲੋਕਾਂ ਦਾ ਗੁਰਦੀਸ਼ ਸਿੰਘ ਹਨੀ ਮਾਨਸ਼ਾਹੀਆ ਵੱਲੋਂ ਧੰਨਵਾਦ ਕੀਤਾ ਗਿਆ।
Get all latest content delivered to your email a few times a month.