ਤਾਜਾ ਖਬਰਾਂ
.
ਨਵੀਂ ਦਿੱਲੀ- ਦੇਸ਼ ਵਿਚ ਗੈਸ ਸਿਲੰਡਰ, ਲੋਹੇ ਦੇ ਸਰੀਏ, ਅੱਗ ਬੁਝਾਊ ਯੰਤਰ ਆਦਿ ਰੇਲਵੇ ਪਟੜੀਆਂ 'ਤੇ ਰੱਖਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਰੇਲਵੇ ਇੰਟੈਲੀਜੈਂਸ ਕੋਲ ਗੁਪਤ ਇਨਪੁਟ ਹਨ, ਜਿਸ ਦੇ ਆਧਾਰ 'ਤੇ ਦੇਸ਼ ਭਰ ਦੀਆਂ ਆਰਪੀਐਫ ਅਤੇ ਕੇਂਦਰੀ ਏਜੰਸੀਆਂ ਅਲਰਟ 'ਤੇ ਹਨ। ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਨ੍ਹਾਂ ਸਾਰੇ ਮਾਮਲਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।ਬਿੱਟੂ ਨੇ ਕਿਹਾ- ਇਹ ਸਾਰੇ ਮਾਮਲੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪ ਦਿੱਤੇ ਗਏ ਹਨ। ਏਜੰਸੀ ਇਨ੍ਹਾਂ ਮਾਮਲਿਆਂ 'ਚ ਵੱਖ-ਵੱਖ ਪਹਿਲੂਆਂ 'ਤੇ ਆਪਣੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਐਨਆਈਏ ਵੱਲੋਂ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਐਨਆਈਏ ਇਸ ਐੰਗਲ ਤੋਂ ਜਾਂਚ ਕਰ ਰਹੀ ਹੈ ਕਿ ਕੀ ਇਹ ਘਟਨਾਵਾਂ ਰੇਲਵੇ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀਆਂ ਜਾ ਰਹੀਆਂ ਹਨ। ਕੁਝ ਤਾਕਤਾਂ ਰੇਲਵੇ ਨੂੰ ਨੁਕਸਾਨ ਪਹੁੰਚਾਉਣ 'ਤੇ ਤੁਲੀਆਂ ਹੋਈਆਂ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 3 ਅਕਤੂਬਰ ਨੂੰ 35 ਥਾਵਾਂ 'ਤੇ ਤਿੰਨ ਘੰਟੇ ਰੇਲ ਪਟੜੀ ਜਾਮ ਕਰਨ ਦੇ ਐਲਾਨ 'ਤੇ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਰੇਲਵੇ ਟਰੈਕ ਜਾਮ ਕਰਨ ਦਾ ਨੁਕਸਾਨ ਕਿਸਾਨਾਂ ਨੂੰ ਖੁਦ ਭੁਗਤਣਾ ਪਵੇਗਾ।
Get all latest content delivered to your email a few times a month.