ਤਾਜਾ ਖਬਰਾਂ
.
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ VC ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਐਸਆਈਏ-ਮਾਲਵਾ ਨਹਿਰ ਦੀ ਸਟੱਡੀ ਰਿਪੋਰਟ ਪੰਜਾਬ ਸਰਕਾਰ ਨੂੰ ਅੱਜ ਸੌਂਪ ਦਿੱਤੀ ਗਈ ਹੈ। ਇਹ ਰਿਪੋਰਟ ਉਨ੍ਹਾਂ ਵੱਲੋਂ ਕੁਲਜਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ, ਅਸਟੇਟ, ਲੁਧਿਆਣਾ ਕੈਨਾਲ ਸਰਕਲ, ਲੁਧਿਆਣਾ ਨੂੰ ਸੌਂਪੀ ਗਈ ਹੈ। ਇਹ ਰਿਪੋਰਟ ਪ੍ਰਿੰਸੀਪਲ ਪ੍ਰੋਜੈਕਟ ਕੋਆਰਡੀਨੇਟਰ ਪ੍ਰੋ. ਰਾਜੇਸ਼ ਕੁਮਾਰ ਅਤੇ ਛੇ ਹੋਰ ਵਿਸ਼ਾ ਮਾਹਿਰਾਂ ਦੀ ਅਗਵਾਈ ਹੇਠ ਸਰਕਾਰ ਦੁਆਰਾ ਭੂਮੀ ਗ੍ਰਹਿਣ ਦੀ ਐਸਆਈਏ ਅਧਿਐਨ ਰਿਪੋਰਟ ਨੂੰ ਤਿਆਰ ਕੀਤਾ ਗਿਆ ਹੈ।
ਹਾਲ ਵਿਚ ਹੀ CM ਮਾਨ ਵੱਲੋਂ ਮਾਲਵਾ ਨਹਿਰ ਨੂੰ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਸਮਾਜਿਕ ਪ੍ਰਭਾਵਾਂ ਦਾ ਅਧਿਐਨ ਕਰਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਵੱਲੋਂ GNDU ਨੂੰ ਸੌਂਪੀ ਗਈ ਸੀ ।
Get all latest content delivered to your email a few times a month.