ਤਾਜਾ ਖਬਰਾਂ
.
ਦੋਰਾਹਾ ਵਿੱਚ ਟਰਾਂਸਫਾਰਮਰ ਬਣਾਉਣ ਵਾਲੀ ਕੰਪਨੀ ਨਿਊਕੌਨ ਦੇ ਮਾਲਕ ਨੂੰ ਅਗਵਾ ਕਰਕੇ ਜਬਰੀ ਵਸੂਲੀ ਕਰਨ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸਥਾਨਕ ਅਦਾਲਤ ਨੇ 7 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 2 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ। ਜਿਨ੍ਹਾਂ ਦੋਸ਼ੀਆਂ ਨੂੰ ਸਜ਼ਾ ਹੋਈ ਹੈ, ਉਨ੍ਹਾਂ 'ਚ ਕਾਰੋਬਾਰੀ ਦਾ ਬੇਟਾ ਅਤੇ ਬੇਟੀ ਵੀ ਸ਼ਾਮਲ ਹਨ। ਇਹ ਸਜ਼ਾ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਸੁਣਾਈ ਹੈ। ਵਰਨਣਯੋਗ ਹੈ ਕਿ ਇਹ ਅਪਰਾਧ ਸੂਬੇ ਵਿੱਚ ਉਸ ਸਮੇਂ ਦੇ ਸਭ ਤੋਂ ਘਿਨਾਉਣੇ ਅਪਰਾਧਾਂ ਵਿੱਚੋਂ ਇੱਕ ਸੀ, ਜਿਸ ਵਿੱਚ ਇੱਕ ਉੱਘੇ ਉਦਯੋਗਪਤੀ ਦੇ ਪੁੱਤਰ ਨੂੰ ਅਗਵਾ ਕਰਕੇ ਉਸਦੀ ਸੁਰੱਖਿਅਤ ਰਿਹਾਈ ਲਈ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
ਜ਼ਿਕਰਯੋਗ ਹੈ ਕਿ ਦੋਰਾਹਾ ਸਥਿਤ ਨਿਊਕਾਨ ਟਰਾਂਸਫਾਰਮਰ ਕੰਪਨੀ ਦਾ ਮਾਲਕ ਮਨੀਸ਼ ਬਰਾੜਾ (26 ਸਾਲ) 13 ਜੁਲਾਈ 2013 ਦੀ ਸ਼ਾਮ ਨੂੰ ਆਪਣੇ ਡਰਾਈਵਰ ਹੇਮਰਾਜ ਨਾਲ ਕਾਰ 'ਚ ਫੈਕਟਰੀ ਤੋਂ ਘਰ ਜਾ ਰਿਹਾ ਸੀ ਕਿ ਰਸਤੇ 'ਚ ਉਸ ਦੀ ਕਾਰ ਨੇੜੇ ਆ ਕੇ ਰੁਕ ਗਈ। ਨੈਸ਼ਨਲ ਹਾਈਵੇ 'ਤੇ ਮੱਲੀਪੁਰ ਫਲਾਈਓਵਰ ਦੇ ਸਾਹਮਣੇ ਦੋ ਬਦਮਾਸ਼ ਫਿਲਮੀ ਅੰਦਾਜ਼ 'ਚ ਰੁਕੇ, ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਉਨ੍ਹਾਂ ਨੇ ਡਰਾਈਵਰ ਨਾਲ ਮਨੀਸ਼ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਅਤੇ ਆਪਣੀ ਕਾਰ ਵਿਚ ਲੈ ਗਏ। ਜਿਸ ਤੋਂ ਬਾਅਦ ਅਗਵਾਕਾਰਾਂ ਨੇ ਕਾਰੋਬਾਰੀ ਮਨੀਸ਼ ਬਰਾੜਾ ਦੇ ਪਿਤਾ ਨੂੰ ਫੋਨ ਕਰਕੇ ਉਸ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਅਗਵਾਕਾਰਾਂ ਨੇ ਕਾਰੋਬਾਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਜਿਸ ਤੋਂ ਬਾਅਦ ਅਗਲੇ ਦਿਨ ਪਰਿਵਾਰ ਨੇ ਅਗਵਾਕਾਰਾਂ ਨੂੰ ਫਿਰੌਤੀ ਦੀ ਰਕਮ ਅਦਾ ਕਰ ਦਿੱਤੀ। ਜਿਸ 'ਤੇ ਸਨਅਤਕਾਰ ਮਨੀਸ਼ ਅਤੇ ਉਸ ਦੇ ਡਰਾਈਵਰ ਹੇਮਰਾਜ ਨੂੰ ਅਗਵਾਕਾਰਾਂ ਨੇ ਫਿਰੋਜ਼ਪੁਰ ਰੋਡ ਨੇੜੇ ਛੱਡ ਦਿੱਤਾ। ਬਾਅਦ ਵਿੱਚ ਦੋਰਾਹਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਇਸ ਮਾਮਲੇ ਸਬੰਧੀ ਦੋਰਾਹਾ ਪੁਲਿਸ ਨੇ ਦੋਰਾਹਾ ਥਾਣੇ ਵਿੱਚ ਧਾਰਾ 364-ਏ, 307, 171, 506, 148, 149, 120-ਬੀ, 420, 467, 468, 471 ਆਈਪੀਸੀ ਅਤੇ 25, 54, 59 ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਔਰਤ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Get all latest content delivered to your email a few times a month.