ਤਾਜਾ ਖਬਰਾਂ
.....................
ਹਰਿਆਣਾ ਵਿੱਚ ਚੋਣ ਪ੍ਰਚਾਰ ਲਈ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਹੈ। ਅਜਿਹੇ 'ਚ ਸਾਰੀਆਂ ਸਿਆਸੀ ਪਾਰਟੀਆਂ ਚੋਣ ਮੈਦਾਨ 'ਚ ਹਨ। ਹਰ ਉਮੀਦਵਾਰ ਜਿੱਤ ਦੇ ਦਾਅਵੇ ਕਰ ਰਿਹਾ ਹੈ। ਇਸ ਦੌਰਾਨ ਭਾਜਪਾ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਦੀਆਂ ਰੈਲੀਆਂ ਦਾ ਦੌਰ ਵੀ ਜਾਰੀ ਹੈ। ਅੱਜ ਹਰਿਆਣਾ ਵਿੱਚ ਪੀਐਮ ਮੋਦੀ, ਰਾਹੁਲ ਗਾਂਧੀ, ਦਿੱਲੀ ਦੇ ਸੀਐਮ ਆਤਿਸ਼ੀ, ਅਰਵਿੰਦ ਕੇਜਰੀਵਾਲ ਵਰਗੇ ਸੀਨੀਅਰ ਨੇਤਾਵਾਂ ਦੀ ਚੋਣ ਮੀਟਿੰਗ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਫਰੀਦਾਬਾਦ ਜ਼ਿਲੇ ਦੇ ਪਲਵਲ-ਫਰੀਦਾਬਾਦ 'ਚ ਚੋਣ ਪ੍ਰਚਾਰ ਕਰਨਗੇ,...ਉਨ੍ਹਾਂ ਦੀ ਸੁਰੱਖਿਆ ਲਈ ਦੋਵਾਂ ਜ਼ਿਲ੍ਹਿਆਂ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਦਿੱਲੀ ਮਥੁਰਾ ਨੈਸ਼ਨਲ ਹਾਈਵੇਅ ਅੱਜ 10 ਘੰਟੇ ਲਈ ਬੰਦ ਰਹੇਗਾ। ਯਾਨੀ ਰਾਸ਼ਟਰੀ ਰਾਜਮਾਰਗ ਤੋਂ ਕਿਸੇ ਵੀ ਵਾਹਨ ਨੂੰ ਲੰਘਣ ਦੀ ਇਜਾਜ਼ਤ ਨਹੀਂ ਹੋਵੇਗੀ।
ਸਵੇਰੇ 10.30 ਵਜੇ: ਰਾਹੁਲ ਗਾਂਧੀ ਬਹਾਦੁਰਗੜ੍ਹ ਸ਼ਹਿਰ 'ਚ ਯਾਤਰਾ ਸ਼ੁਰੂ ਕਰਨਗੇ,..ਸਵੇਰੇ 11:30 ਵਜੇ: ਰਾਹੁਲ ਗਾਂਧੀ ਸੋਨੀਪਤ ਸੈਕਟਰ 15 ਦੇ ਹੁਡਾ ਗਰਾਉਂਡ ਵਿੱਚ ਇੱਕ ਜਨਸਭਾ ਕਰਨਗੇ। ਉਹ ਸ਼ਾਮ ਕਰੀਬ 4 ਵਜੇ ਸੋਨੀਪਤ ਦੇ ਗੋਹਾਨਾ ਸਬਜ਼ੀ ਮੰਡੀ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ।
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਕਰਨਾਲ ਦੇ ਘਰੌਂਡਾ ਵਿੱਚ ਰੋਡ ਸ਼ੋਅ ਕਰਨਗੇ। ਇਸ ਤੋਂ ਬਾਅਦ ਉਹ ਪਾਣੀਪਤ ਅਤੇ ਹਿਸਾਰ 'ਚ ਰੋਡ ਸ਼ੋਅ ਕਰਕੇ 'ਆਪ' ਪਾਰਟੀ ਲਈ ਵੋਟਾਂ ਦੀ ਅਪੀਲ ਕਰਨਗੇ,..ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬੱਲਭਗੜ੍ਹ, ਫਰੀਦਾਬਾਦ ਵਿੱਚ ਰੋਡ ਸ਼ੋਅ ਕਰਨਗੇ। ਇਸ ਤੋਂ ਇਲਾਵਾ ਉਹ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਇੰਦਰੀ, ਕਰਨਾਲ ਵਿੱਚ ਰੋਡ ਸ਼ੋਅ ਅਤੇ ਜਗਾਧਰੀ, ਯਮੁਨਾਨਗਰ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ।
Get all latest content delivered to your email a few times a month.