IMG-LOGO
ਹੋਮ ਰਾਸ਼ਟਰੀ: ਫ਼ਿਲਮੀ ਅਭਿਨੇਤਾ ਗੋਬਿੰਦਾ ਨੂੰ ਲੱਗੀ ਗੋਲੀ , ਜਖਮੀ ਹਾਲਤ ਚ...

ਫ਼ਿਲਮੀ ਅਭਿਨੇਤਾ ਗੋਬਿੰਦਾ ਨੂੰ ਲੱਗੀ ਗੋਲੀ , ਜਖਮੀ ਹਾਲਤ ਚ ਹਸਪਤਾਲ ਚ ਭਰਤੀ

Admin User - Oct 01, 2024 09:59 AM
IMG

.....................

ਬਾਲੀਵੁੱਡ ਐਕਟਰ ਗੋਵਿੰਦਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੀ ਲੱਤ ‘ਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਗੋਵਿੰਦਾ ਨੂੰ ਆਪਣੇ ਹੀ ਰਿਵਾਲਵਰ ‘ਚੋਂ ਲੱਤ ‘ਚ ਗੋਲੀ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਰਿਵਾਲਵਰ ਦਾ ਲਾਕ ਖੁੱਲ੍ਹਾ ਹੋਣ ਕਾਰਨ ਹਾਦਸਾ ਵਾਪਰਿਆ ਹੈ। ਇੱਕ ਪ੍ਰੋਗਰਾਮ ਲਈ ਗੋਵਿੰਦਾ ਆਪਣੀ ਰਿਹਾਇਸ਼ ਤੋਂ ਜਾ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਗੋਵਿੰਦਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਮਿਲੀ ਜਾਣਕਾਰੀ ਮੁਤਾਬਕ ਘਟਨਾ ਮੰਗਲਵਾਰ ਸਵੇਰੇ 5 ਵਜੇ ਦੇ ਕਰੀਬ ਵਾਪਰੀ, ਗੋਵਿੰਦਾ ਘਰ ‘ਚ ਆਪਣਾ ਰਿਵਾਲਵਰ ਸਾਫ ਕਰ ਰਹੇ ਸਨ ਅਤੇ ਉਸ ਸਮੇਂ ਅਚਾਨਕ ਗੋਲੀ ਚੱਲ ਗਈ ਅਤੇ ਉਨ੍ਹਾਂ ਦੀ ਲੱਤ ‘ਚ ਸੱਟ ਲੱਗ ਗਈ।ਡਾਕਟਰਾਂ ਦੀ ਟੀਮ ਨੇ ਉਸਦਾ ਇਲਾਜ ਕੀਤਾ ਅਤੇ ਉਸਦੀ ਲੱਤ ‘ਚੋਂ ਗੋਲੀ ਕੱਢ ਦਿੱਤੀ ਹੈ। ਇਸ ਸਮੇਂ ਗੋਵਿੰਦਾ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਗੋਵਿੰਦਾ ਖਤਰੇ ਚੋਂ ਬਾਹਰ ਦੱਸਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.