IMG-LOGO
ਹੋਮ ਪੰਜਾਬ: 🔶 ਵੱਡੀ ਖ਼ਬਰ# ਮੋਗਾ 'ਚ ਪੰਚਾਇਤੀ ਚੋਣ ਉਮੀਦਵਾਰ ਦੇ ਘਰ...

🔶 ਵੱਡੀ ਖ਼ਬਰ# ਮੋਗਾ 'ਚ ਪੰਚਾਇਤੀ ਚੋਣ ਉਮੀਦਵਾਰ ਦੇ ਘਰ 'ਤੇ ਫਾਇਰਿੰਗ, ਜਾਨੀ ਨੁਕਸਾਨ ਤੋਂ ਬਚਾਅ, ਪਿੰਡ 'ਚ ਬਣਿਆ ਦਹਿਸ਼ਤ ਦਾ ਮਾਹੌਲ

Admin User - Sep 28, 2024 04:01 PM
IMG

ਛੇ ਤੋਂ ਸੱਤ ਰਾਊਂਡ ਚੱਲੀਆਂ ਗੋਲੀਆਂ

ਮੋਗਾ- ਪੰਜਾਬ ਦੇ ਮੋਗਾ ਦੇ ਮੰਡੀ ਜਮਾਲਪੁਰ 'ਚ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਅਕਾਲੀ ਦਲ ਦੇ ਸਰਪੰਚ ਚੋਣ ਉਮੀਦਵਾਰ ਦੇ ਘਰ ਦੇ ਬਾਹਰ ਕਈ ਰਾਊਂਡ ਫਾਇਰ ਕੀਤੇ, ਜਿਸ ਕਾਰਨ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਉਮੀਦਵਾਰ ਦੇ ਪਰਿਵਾਰਕ ਮੈਂਬਰ ਸੱਤਾਧਾਰੀ ਪਾਰਟੀ 'ਤੇ ਦੋਸ਼ ਲਗਾ ਰਹੇ ਹਨ।ਸਰਪੰਚ ਉਮੀਦਵਾਰ ਗੁਰਭੇਜ ਸਿੰਘ ਦੇ ਚਾਚਾ ਤਰਸੇਮ ਸਿੰਘ ਨੇ ਦੱਸਿਆ ਕਿ ਰਾਤ ਕਰੀਬ 11.30 ਵਜੇ ਉਨ੍ਹਾਂ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਜਦੋਂ ਉਹ ਬਾਹਰ ਆਏ ਤਾਂ ਸ਼ੂਟਰ ਫਰਾਰ ਹੋ ਗਏ। ਤਰਸੇਮ ਸਿੰਘ ਨੇ ਦੱਸਿਆ ਕਿ ਅਸੀਂ ਸਰਪੰਚੀ ਦੀ ਚੋਣ ਵਿੱਚ ਖੜ੍ਹੇ ਹੋਏ ਸੀ, ਜਿਸ ਕਾਰਨ ਹਾਕਮ ਧਿਰ ਦੇ ਲੋਕਾਂ ਨੇ ਸਾਡੇ ’ਤੇ ਗੋਲੀਆਂ ਚਲਾ ਦਿੱਤੀਆਂ।

ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਭਾਈਚਾਰੇ ਨੂੰ ਨਾਲ ਲੈ ਕੇ ਚੋਣਾਂ ਕਰਵਾਉਣੀਆਂ ਚਾਹੁੰਦੇ ਹਾਂ, ਪਰ ਸੱਤਾਧਾਰੀ ਧਿਰ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹ ਕਾਇਰਤਾਪੂਰਨ ਢੰਗ ਨਾਲ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ। ਅਸੀਂ ਵਰਕਰਾਂ ਦੇ ਨਾਲ ਖੜੇ ਰਹਾਂਗੇ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਡੀਐਸਪੀ ਧਰਮਕੋਟ ਰਮਨ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਪੁਲੀਸ ਨੂੰ ਤਰਸੇਮ ਸਿੰਘ ਸਾਬਕਾ ਸਰਪੰਚ ਮੰਡੀ ਜਮਾਲ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਦਰਵਾਜ਼ੇ ’ਤੇ ਗੋਲੀਆਂ ਚਲਾਈਆਂ ਗਈਆਂ ਹਨ, ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.