IMG-LOGO
ਹੋਮ ਪੰਜਾਬ: 🔴 ਠਾਠ ਚਰਨ ਘਾਟ ਵਾਲੇ ਸਾਧ 'ਤੇ ਇੱਕ ਹੋਰ ਬਲਾਤਕਾਰ...

🔴 ਠਾਠ ਚਰਨ ਘਾਟ ਵਾਲੇ ਸਾਧ 'ਤੇ ਇੱਕ ਹੋਰ ਬਲਾਤਕਾਰ ਕਰਨ ਦਾ ਮੁਕੱਦਮਾ ਦਰਜ, ਪੜ੍ਹੋ ਪੂਰੀ ਖ਼ਬਰ..

Admin User - Sep 20, 2024 10:08 PM
IMG

.

ਮੋਗਾ- ਜਗਰਾਉਂ ਦੇ ਅਖਾੜਾ ਨਹਿਰ ਕਿਨਾਰੇ ਡੇਰਾ ਚਰਨ ਘਾਟ ਠਾਠ ਮੁਖੀ ਬਾਬਾ ਬਲਜਿੰਦਰ ਸਿੰਘ ਖ਼ਿਲਾਫ਼ ਇੱਕ ਮਹਿਲਾ ਨੇ ਮੋਗਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਿਸ 'ਚ ਉਸਨੇ ਬਾਬੇ 'ਤੇ ਜਬਰ-ਜਨਾਹ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਨੇ ਸ਼ਿਕਾਇਤ 'ਚ ਦੱਸਿਆ ਕਿ ਕਰੀਬ 02 ਸਾਲ ਤੋਂ ਸਾਡਾ  ਸਾਰਾ ਪਰਿਵਾਰ ਬਾਬਾ ਬਲਜਿੰਦਰ ਸਿੰਘ ਕੋਲ ਚਰਨ ਘਾਟ ਠਾਠ ਅਖਾੜੇ ਵਾਲੀ ਨਹਿਰ ਕੋਲ ਜਗਰਾਉਂ ਜਾਂਦੇ ਸੀ। ਮੇਰਾ ਵੱਡਾ ਭਰਾ ਸ਼ਮਸ਼ੇਰ ਸਿੰਘ 02 ਸਾਲ ਤੋਂ ਉਥੇ ਬਾਬਾ ਬਲਜਿੰਦਰ ਸਿੰਘ ਕੋਲ ਸੇਵਾ ਕਰਦਾ ਸੀ। ਜੋ ਕੁਝ ਸਮੇਂ ਤੋਂ ਘਰ ਵਿੱਚ ਕਲੇਸ਼ ਕਰਨ ਲਗ ਗਿਆ, ਤਾਂ ਮੈਨੂੰ ਬਾਬਾ 'ਤੇ ਪੂਰਾ ਵਿਸ਼ਵਾਸ਼ ਹੋਣ ਕਾਰਨ ਮੈਂ ਅਪ੍ਰੈਲ ਮਹੀਨੇ ਘਰਦਿਆਂ ਤੋਂ ਚੋਰੀ ਬਾਬਾ ਬਲਜਿੰਦਰ ਸਿੰਘ ਕੋਲ ਆਪਣੇ ਭਰਾ ਵੱਲੋਂ ਘਰ ਵਿੱਚ ਲੜਾਈ ਝਗੜਾ ਤੇ ਕਲੇਸ਼ ਕਰਨ ਸਬੰਧੀ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਆਪਾ ਡਰੋਲੀ ਭਾਈ ਕੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਗੇ।  ਬਾਬਾ ਬਲਜਿੰਦਰ ਸਿੰਘ ਨੇ ਮੇਰੇ ਭਰਾ ਜੋ ਗੁਰੂ ਘਰ ਉਹਨਾਂ ਕੋਲ ਸੇਵਾ ਕਰਦਾ ਸੀ ਨੂੰ 04/05/24 ਨੂੰ ਸੁਨੇਹਾ ਲਾਇਆ ਕਿ ਪਰਿਵਾਰ ਨੂੰ ਪ੍ਰਸ਼ਾਦਾ ਦੇ ਕੇ ਗੁਰੂ ਘਰ ਭੇਜਣਾ । ਜਿਸ ਤੇ 04/05/24 ਨੂੰ ਦੁਪਹਿਰ ਸਮੇਂ ਮੈਂ ਘਰੋਂ ਇਕੱਲੀ ਪ੍ਰਸ਼ਾਦਾ ਤਿਆਰ ਕਰਕੇ ਲੈ ਗਈ। ਜਿੱਥੇ ਬਾਬਾ ਬਲਜਿੰਦਰ ਸਿੰਘ ਨੇ ਕਿਹਾ ਕਿ 06/05/24 ਨੂੰ ਆਪਾਂ ਅਰਦਾਸ ਕਰਨ ਗੁਰੂ ਸਾਹਿਬ ਡਰੋਲੀ ਭਾਈ ਚਲਾਂਗੇ। ਜਿਸ ਤੇ ਮੈਂ ਮਿਤੀ 06/05/24 ਨੂੰ ਬਾਬਾ ਬਲਜਿੰਦਰ ਸਿੰਘ ਤੇ ਕਹਿਣ 'ਤੇ ਗੁਰਦੁਆਰਾ ਚਰਨ ਘਾਟ ਠਾਠ ਚਲੀ ਗਈ ਅਤੇ ਕਰੀਬ 12 ਵਜੇ ਬਾਬਾ ਬਲਜਿੰਦਰ ਸਿੰਘ ਦੀ ਫਾਰਚੂਨਰ ਗੱਡੀ ਵਿੱਚ ਡੋਰਲੀ ਭਾਈ ਲਈ ਚੱਲ ਪਏ ਤਾਂ ਰਸਤੇ ਵਿੱਚ ਬਾਬਾ ਜੀ ਜਿਹਨਾਂ ਨਾਲ ਇੱਕ ਸੇਵਾਦਾਰ ਵੀ ਸੀ ਜਿਸ ਦਾ ਨਾਮ ਚਰਨਜੀਤ ਸੀ, ਨੇ ਗੱਡੀ ਕਿੰਗਡਮ ਹੋਟਲ ਮੋਗਾ ਮੂਹਰੇ ਰੋਕ ਲਈ ਅਤੇ ਕਹਿਣ ਲੱਗੇ ਵੀ ਪ੍ਰਸ਼ਾਦਾ ਛੱਕ ਕੇ ਅੱਗੇ ਚੱਲਾਂਗੇ ਜਿੱਥੇ ਬਾਬਾ ਬਲਜਿੰਦਰ ਸਿੰਘ ਨੇ ਆਪਣੇ ਸੇਵਾਦਾਰ ਚਰਨਜੀਤ ਨੂੰ ਗੱਡੀ ਵਿੱਚ ਭੇਜ ਦਿੱਤਾ ਤੇ ਮੈਨੂੰ ਆਪਣੇ ਨਾਲ ਕਮਰੇ ਵਿੱਚ ਲੈ ਗਏ ਤੇ ਕਹਿਣ ਲੱਗੇ ਆਪਾਂ ਭੋਜਨ ਕਰਕੇ ਵਾਪਸ ਚੱਲਦੇ ਹਾਂ ਲੇਕਿਨ ਜਦੋਂ ਹੀ ਕਮਰੇ ਵਿੱਚ ਲੈ ਕੇ ਗਏ ਉਦੋਂ ਹੀ ਦਰਵਾਜੇ ਦੀ ਕੰਡੀ ਲਗਾ ਲਈ। ਜਦੋਂ ਮੈਂ ਇਤਰਾਜ ਕੀਤਾ ਤਾਂ ਕਹਿਣ ਲੱਗੇ ਕਿ ਮੈਂ ਤੈਨੂੰ ਇੱਥੇ ਹੋਰ ਕੰਮ ਲਈ ਲੈ ਕੇ ਆਇਆ ਅਤੇ ਹਾਥਾਪਾਈ ਕਰਨ ਲੱਗੇ ਅਤੇ ਮੇਰੀ ਮਰਜੀ ਤੋਂ ਖਿਲਾਫ ਮੇਰੇ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਕੁੱਟਮਾਰ ਕੀਤੀ ਅਤੇ ਉਸ ਨੇ ਆਪਣੇ ਫੋਨ ਇਤਰਾਜ਼ਯੋਗ  ਤਸਵੀਰਾਂ  ਖਿੱਚੀ ਅਤੇ ਵੀਡੀਓ ਬਣਾਈ ਅਤੇ ਮੈਨੂੰ ਧਮਕੀ ਦਿੱਤੀ ਕਿ ਅਗਰ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਤੇਰੀਆਂ ਤਸਵੀਰਾਂ ਵਾਈਰਲ ਕਰ ਦੇਵਾਗਾ ਅਤੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ।

ਇਸ ਤੋਂ ਬਾਅਦ ਬਾਬਾ ਬਲਜਿੰਦਰ ਸਿੰਘ ਨੇ ਮੈਨੂੰ ਜਗਰਾਉਂ ਬੱਸ ਅੱਡਾ ਛੱਡਿਆ ਤੇ ਕਹਿਣ ਲੱਗੇ ਕਿ ਅਗਰ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਜਿਸ ਤੋਂ ਬਾਅਦ ਮੈਂ ਆਟੋ ਲੈ ਕੇ ਘਰ ਚਲੇ ਗਈ ਤੇ ਬਹੁਤ ਡਰ ਗਈ ਸੀ। ਮੈਂ ਘਰੇ ਕਿਸੇ ਨੂੰ ਕੁਝ ਨਹੀਂ ਦੱਸਿਆ ਮੈਂ ਕੁਝ ਦਿਨਾਂ ਤੱਕ ਗੁਰਦੁਆਰਾ ਸਾਹਿਬ ਨਹੀਂ ਗਈ ਤਾਂ ਬਾਬਾ ਬਲਜਿੰਦਰ ਸਿੰਘ ਮੇਰੀ ਮਾਤਾ ਨੂੰ ਜਦੋਂ ਸੇਵਾ ਕਰਨ ਜਾਂਦੇ ਸੀ ਤਾਂ ਕਹਿਣ ਲੱਗੇ ਕਿ ਤੁਹਾਡੇ ਬਾਕੀ ਬੱਚੇ ਨਹੀ ਆਉਂਦੇ ਤਾਂ ਮੇਰੀ ਮੰਮੀ ਮੈਨੂੰ ਘਰ ਆ ਕੇ ਕਹਿਣ ਲੱਗੇ ਕਿ ਬਾਬਾ  ਬੁਲਾ ਰਿਹਾ  ਸੀ ਜਿਸ ਤੋ ਮੈਂ ਡਰਦੀ ਅਗਲੇ ਦਿਨ ਗੁਰਦੁਆਰਾ ਸਾਹਿਬ ਚਲੇ ਗਈ ਤਾਂ ਉਹ  ਮੈਨੂੰ ਕਹਿਣ ਲਗੇ ਵੀ ਸ਼ਾਮ ਨੂੰ ਇਕੱਲੇ ਮਿਲੇ ਮੈਨੂੰ ਜਿਸਤੇ ਮੈਂ ਸ਼ਾਮ ਨੂੰ ਭੋਰਾ ਸਾਹਿਬ ਵਿਖੇ ਬਾਬਾ ਜੀ ਨੂੰ ਮਿਲਨ ਗਈ ਤਾਂ ਉਹਨਾਂ ਨੇ ਮੈਨੂੰ ਫੇਰ ਧਮਕੀ ਦਿੱਤੀ ਅਤੇ ਕਹਿਣ ਲੱਗੇ ਤੈਨੂੰ ਯਾਦ ਹੈ ਸਬ ਕੁਝ ਅਤੇ ਕਹਿਣ ਲਗੇ ਅਗਰ ਆਪਣੇ ਪਰਿਵਾਰ ਦੀ ਖੈਰ ਚਾਹੁੰਦੀ ਹਾਂ ਤਾਂ ਹਫਤੇ ਵਿੱਚ ਦੋ ਵਾਰ ਮੈਨੂੰ ਮਿਲਣ ਇਥੇ ਜਰੂਰ ਆਉਣਾ ਹੈ| ਬਾਬਾ ਬਲਜਿੰਦਰ ਸਿੰਘ ਨੇ ਮੈਨੂੰ ਸੋਮਵਾਰ ਤੇ ਸ਼ੁਕਰਵਾਰ ਸਵੇਰੇ ਨੂੰ ਭੋਰਾ ਸਾਹਿਬ ਆਉਣ ਲਈ ਕਿਹਾ। ਜਿੱਥੇ ਮੈਂ ਡਰਦੀ ਜਾਂਦੀ ਰਹੀ ਅਤੇ ਉਹ ਮੇਰੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਹਿੰਦੇ ਅਤੇ ਹਰ ਵਾਰ ਧਮਕੀ ਦੇ ਦਿੰਦੇ ਕਿ ਅਗਰ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਤੇਰੀਆ ਫੋਟੋਆਂ ਵਾਇਰਲ ਕਰ ਦਉ| ਮੋਗਾ ਪੁਲਿਸ ਨੇ ਮਹਿਲਾ ਦੇ ਬਿਆਨ ਦਰਜ ਕਰਕੇ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਹਿਲਾ ਨੂੰ ਇਨਸਾਫ਼ ਦਵਾਉਣ ਅਤੇ ਮੁਲਜ਼ਮ ਬਾਬੇ ਨੂੰ ਸਖ਼ਤ ਸਜ਼ਾ ਦਵਾਉਣ ਦਾ ਭਰੋਸਾ ਦਿੱਤਾ ਹੈ।  ਦੱਸ ਦੇਈਏ ਕਿ ਜਗਰਾਉਂ ਪੁਲੀਸ ਮੁਲਜ਼ਮ ਬਾਬੇ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਹੁਣ ਨਿਆਂਇਕ ਹਿਰਾਸਤ ਵਿਚ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.