ਤਾਜਾ ਖਬਰਾਂ
.
ਕਿਸੇ ਵੀ ਕੰਮ ਨੂੰ ਮਿਹਨਤ ਕਰਦਿਆਂ ਸੌਖਿਆਂ ਹੀ ਪਾਇਆ ਤਾਂ ਜਾ ਸਕਦਾ ਹੈ,ਪਰ ਕਲਾ ਅਤੇ ਹੁਨਰਮੰਦ ਬਣਕੇ ਕਿਸੇ ਮੁਕਾਮ ਤੇ ਪਹੁੰਚਣ ਲਈ ਆਪਣੇ ਆਪ ਨੂੰ ਭੱਠ ਵਿੱਚ ਝੋਕਣਾ ਕਿਸੇ ਹਰ ਦੀ ਵੱਸ ਦੀ ਗੱਲ ਨਹੀਂ। ਅਜਿਹਾ ਹੀ ਕਰ ਵਿਖਾਇਆ ਹੈ ਇੱਕ ਬਿਲਕੁਲ ਪੇਂਡੂ ਸਕੂਲੀ ਵਿਦਿਆਰਥਣਾਂ ਨੇ ਜਿਨ੍ਹਾਂ ਨੇ ਆਂਧਰਾ ਪ੍ਰਦੇਸ਼ ਵਿਚ ਆਪਣੀ ਡਾਂਸ ਕਲਾ ਦਾ ਲੋਹਾ ਮਨਵਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਲੇਰਕੋਟਲਾ ਦੇ ਅਧੀਨ ਪੈਂਦੇ ਪਿੰਡ ਮਹੋਲੀ ਕਲਾਂ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਰਵਿੰਦਰ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ "ਏਕ ਭਾਰਤ ਸ਼੍ਰੇਸ਼ਠ ਭਾਰਤ" ਪ੍ਰੋਗਰਾਮ ਤਹਿਤ ਆਂਧਰਾ ਪ੍ਰਦੇਸ਼ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪਿੰਡ ਮਹੋਲੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਸ੍ਰੀਮਤੀ ਅਮਨਦੀਪ ਕੌਰ ਜੀ ਸਾਇੰਸ ਮਿਸਟ੍ਰੈਸ ਅਤੇ ਮੈਡਮ ਸ੍ਰੀਮਤੀ ਅਮਰਜੀਤ ਕੌਰ ਜੀ ਹਿੰਦੀ ਮਿਸਟ੍ਰੈਸ ਦੀ ਅਗਵਾਈ ਵਿੱਚ ਅੱਜ ਆਂਧਰਾ ਪ੍ਰਦੇਸ਼ ਦੇ ਫ਼ੋਕ ਡਾਂਸ ਦੀ ਜਿਲ੍ਹਾ ਪੱਧਰੀ ਪ੍ਰਤੀਯੋਗਿਤਾ ਵਿੱਚ ਸ਼ਾਮਲ ਹੋਈਆਂ ਸਨ। ਜਿਸ ਦੋ ਵਿਦਿਆਰਥਣਾਂ ਪ੍ਰਭਦੀਪ ਕੌਰ ਜਮਾਤ ਅੱਠਵੀਂ ਅਤੇ ਅੰਜਲੀ ਜਮਾਤ ਦਸਵੀਂ ਦਸੌਂਧਾ ਸਿੰਘ ਵਾਲਾ ਨੇ ਮਿਡਲ ਅਤੇ ਸੈਕੰਡਰੀ ਵਰਗ ਵਿੱਚ ਭਾਗ ਲਿਆ ਅਤੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਇਹਨਾਂ ਵਿਦਿਆਰਥਣਾਂ ਨੇ ਜਿੱਥੇ ਸੂਬੇ ਪੰਜਾਬ ਵਿੱਚ ਸਰਕਾਰੀ ਹਾਈ ਸਕੂਲ ਪਿੰਡ ਮਹੋਲੀ ਕਲਾਂ ਦਾ ਨਾਮ ਰੌਸ਼ਨ ਕੀਤਾ ਹੈ,ਉੱਥੇ ਉਨ੍ਹਾਂ ਆਪਣੇ ਮਾਪਿਆਂ ਦੇ ਨਾਮ ਵੀ ਉੱਚਾ ਕੀਤਾ ਹੈ।ਇਸ ਲਈ ਸਕੂਲੀ ਸਟਾਫ ਵੱਲੋਂ ਇਹਨਾਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ ਤਾਂ ਹੋਰ ਬੱਚੇ ਸਨਮਾਨ ਤੋਂ ਪ੍ਰਭਾਵਿਤ ਹੋ ਕੇ ਪੜਾਈ ਦੇ ਨਾਲ ਨਾਲ, ਹਰ ਖੇਤਰੀ ਮੁਕਾਬਲਿਆਂ ਲਈ ਮਨੋਬਲ ਵਧਾਉਣ।ਇਸ ਮੋਕੇ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਨੇ ਸਮੂਹ ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ।
Get all latest content delivered to your email a few times a month.