ਤਾਜਾ ਖਬਰਾਂ
.
ਚੰਡੀਗੜ੍ਹ- ਪੋਲੀਓ ਪ੍ਰਭਾਵਿਤ ਦੇਸ਼ਾਂ ਤੋਂ ਭਾਰਤ ਆਉਣ-ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਸਿਹਤ ਵਿਭਾਗ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਜੀਐਮਐਸਐਚ-16, ਚੰਡੀਗੜ੍ਹ ਵਿਖੇ ਪੋਲੀਓ ਟੀਕਾਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ। ਇਹ ਸਹੂਲਤ ਉਨ੍ਹਾਂ ਯਾਤਰੀਆਂ ਲਈ ਲਾਜ਼ਮੀ ਹੈ ਜੋ ਪੋਲੀਓ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ।ਸਿਹਤ ਵਿਭਾਗ ਦੇ ਅਨੁਸਾਰ ਹੁਣ ਅੰਤਰਰਾਸ਼ਟਰੀ ਯਾਤਰੀ ਚੰਡੀਗੜ੍ਹ ਦੇ ਮਾਡਲ ਟੀਕਾਕਰਨ ਕੇਂਦਰ ਵਿੱਚ ਜਾ ਕੇ ਪੋਲੀਓ ਦੀ ਖੁਰਾਕ ਲੈ ਸਕਦੇ ਹਨ। ਟੀਕਾਕਰਨ ਤੋਂ ਬਾਅਦ ਜ਼ਿਲ੍ਹਾ ਟੀਕਾਕਰਨ ਅਫ਼ਸਰ ਵੱਲੋਂ ਯਾਤਰੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜੋ ਕਿ ਯਾਤਰਾ ਦੌਰਾਨ ਲਾਜ਼ਮੀ ਹੋਵੇਗਾ। ਟੀਕਾਕਰਨ ਲਈ ਆਉਣ ਵਾਲੇ ਯਾਤਰੀਆਂ ਨੂੰ ਵੀ ਆਪਣੇ ਪਾਸਪੋਰਟ ਦੇ ਨਾਲ ਰਿਪੋਰਟ ਲਿਆਉਣ ਦੀ ਹਦਾਇਤ ਕੀਤੀ ਗਈ ਹੈ।
Get all latest content delivered to your email a few times a month.