ਤਾਜਾ ਖਬਰਾਂ
.
ਰੂਪਨਗਰ, 7 ਸਤੰਬਰ: ਡਾਇਰੈਕਟਰ: ਉਚੇਰੀ-ਸਿਖਿਆ ਵਿਭਾਗ ਪੰਜਾਬ ਦੇ ਆਦੇਸ਼ ਦੀ ਪਾਲਣਾ ਕਰਦਿਆਂ ਵਿਦਿਆਰਥੀਆ ਨੂੰ ਲਾਇਬ੍ਰੇਰੀ ਦੀ ਮਹੱਤਤਾ ਸਬੰਧੀ ਜਾਣੂ ਕਰਵਾਉਣ ਹਿੱਤ ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁੱਖੀ ਡਾ. ਸੁਖਜਿੰਦਰ ਕੌਰ ਦੀ ਅਗਵਾਈ ਵਿਚ ‘ਲਾਇਬ੍ਰੇਰੀ ਪੁਸਤਕ ਅਧਿਐਨ ਸਮੀਖਿਆ ’ ਦੀ ਲੜੀ ਦੇ ਦੂਜੇ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਸੁਰੂਆਤ ਵਿਚ ਪ੍ਰੋ. ਹਰਦੀਪ ਕੌਰ ਨੇ ਸਭ ਦਾ ਸਵਾਗਤ ਕੀਤਾ।
ਆਪਣੇ ਸੰਬੋਧਨ ਵਿੱਚ ਪ੍ਰਿੰ: ਜਤਿੰਦਰ ਸਿੰਘ ਗਿੱਲ ਨੇ ਸਰਕਾਰ ਦੀ
ਲਾਇਬ੍ਰੇਰੀ ਨਾਲ ਵਿਦਿਆਰਥੀਆ ਦੀ ਸਾਂਝ ਪੁਆਉਣ ਲਈ ਦਿੱਤੇ ਇਸ ਪ੍ਰੋਗਰਾਮ ਨੂੰ ਸਲਾਘਾਯੋਗ ਕਦਮ ਦੱਸਿਆ ਅਤੇ ਕਿਹਾ ਕਿ ਜਦੋਂ ਵਿਦਿਆਰਥੀ ਲਾਇਬ੍ਰੇਰੀ ਨਾਲ ਜੁੜਨਗੇ ਤਾਂ ਉਹ ਆਰਟੀਫੀਸ਼ਲ ਜਿੰਦਗੀ ਅਤੇ ਅਸਲ ਜਿੰਦਗੀ ਦੇ ਫਲਸਫੇ ਨੂੰ ਸਮਝ ਸਕਣਗੇ।
ਪੁਸਤਕ ਅਧਿਐਨ ਸਮੀਖਿਆ ਕਰਦਿਆਂ ਪ੍ਰੋ ਉਪਦੇਸ਼ਦੀਪ ਕੌਰ ਨੇ ਮਸ਼ਹੂਰ ਨਾਵਲਕਾਰ ਕਰਮਜੀਤ ਸਿੰਘ ਕੁੱਸਾ ਦੇ ਸਾਰੇ ਨਾਵਲਾਂ ਉੱਤੇ ਝਾਤ ਪਵਾਈ ਅਤੇ ਉਨ੍ਹਾਂ ਦੇ ਨਾਵਲ 'ਰੋਹੀ ਬੀਆਬਾਨ' ਨੂੰ ਸਮੀਖਿਆ ਲਈ ਮੁੱਖ ਅਧਾਰ ਬਣਾਇਆ।
ਵਿਦਿਆਰਥੀ ਬਲਪ੍ਰੀਤ ਸਿੰਘ ਨੇ ਨਾਵਲ ਦੀ ਅੰਦਰੂਨੀ ਬਣਤਰ ਦਾ ਅਧਿਐਨ ਪੇਸ਼ ਕੀਤਾ। ਪ੍ਰੋਗਰਾਮ ਦੀ ਖਿੱਚ ਦਾ ਕੇਂਦਰ ਵਿਦਿਆਰਥੀਆਂ ਵਿਚ ਪ੍ਰੋਗਰਾਮ ਵਿੱਚ ਸੰਵਾਦ ਦੀ ਦਿਲਚਸਪੀ ਰਹੀ। ਉਨ੍ਹਾਂ ਨੇ ਪ੍ਰਿੰਸੀਪਲ ਸਾਹਿਬ ਦਾ ਇਸ ਪ੍ਰੋਗਰਾਮ ਲਈ ਖਾਸ ਧੰਨਵਾਦ ਵੀ ਕੀਤਾ। ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾ. ਜਤਿੰਦਰ ਕੁਮਾਰ ਨੇ ਸਮੀਖਿਆ ਦੀਆਂ ਪਰਤਾਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਨਾਉਣ ਦੀ ਵੀ ਗੱਲ ਕਹੀ ਅਤੇ ਨਾਵਲ ਦੀ ਸਮੀਖਿਆ ਦਾ ਪੱਖ ਵੀ ਦੱਸਿਆ। ਇਸ ਮੌਕੇ ਕਾਲਜ ਰਜਿਸਟਰਾਰ ਪ੍ਰੋਫੈਸਰ ਮੀਨਾ ਕੁਮਾਰੀ ਅਤੇ ਵਿਭਾਗ ਦਾ ਸਮੂਹ ਸਟਾਫ ਹਾਜ਼ਰ ਸੀ।
Get all latest content delivered to your email a few times a month.