IMG-LOGO
ਹੋਮ ਪੰਜਾਬ, ਮਨੋਰੰਜਨ, ਬੁਰੀ ਖ਼ਬਰ # ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਜੇ ਪੀ ਸਿੰਘ...

ਬੁਰੀ ਖ਼ਬਰ # ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਜੇ ਪੀ ਸਿੰਘ ਬੱਲ ਦਾ ਅੱਜ ਲੁਧਿਆਣਾ 'ਚ ਹੋਇਆ ਦੇਹਾਂਤ

Admin User - Sep 06, 2024 10:06 PM
IMG

.

ਲੁਧਿਆਣਾਃ 6 ਸਤੰਬਰ- ਗੌਰਮਿੰਟ ਕਾਲਿਜ ਲੁਧਿਆਣਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੰਮਾ ਸਮਾਂ ਭੂਗੋਲ ਵਿਭਾਗ ਦੇ ਮੁਖੀ ਰਹੇ ਡਾ. ਜੇ ਪੀ ਸਿੰਘ ਬੱਲ ਦਾ ਅੱਜ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ ਹੈ। 
ਡਾ. ਬੱਲ ਸਥਾਨਕ ਪਰਤਾਪ ਗਰੁੱਪ ਆਫ਼ ਐਜੂਕੇਸ਼ਨ ਅਦਾਰਿਆਂ ਦੇ ਵੀ ਚੇਅਰਮੈਨ ਸਨ। ਡਾ. ਬੱਲ ਦੀ ਜੀਵਨ ਸਾਥਣ ਡਾ. ਰਮੇਸ਼ ਇੰਦਰ ਕੌਰ ਬੱਲ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 7ਸਤੰਬਰ ਸਵੇਰੇ 11.30 ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਲੁਧਿਆਣਾ ਵਿਖੇ ਹੋਵੇਗਾ। 
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਸ  ਜੌਹਲ, ਗੁਰੂ। ਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ, ਪੰਜਾਬ ਖੇਤੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਕ ਸ ਔਲਖ, ਗੌਰਮਿੰਟ ਮਹਿਲਾ ਕਾਲਿਜ ਦੀ ਸਾਬਕਾ  ਪ੍ਰਿੰਸੀਪਲ  ਮਨਜੀਤ ਸੋਢੀਆ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਵੀ ਡਾ. ਜੇ ਪੀ ਸਿੰਘ ਬੱਲ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.