ਤਾਜਾ ਖਬਰਾਂ
.
ਚੰਡੀਗੜ੍ਹ (ਸੁਨੀਲ ਕੁਮਾਰ ) : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦਸਿਆ ਕਿ ਵਿਧਾਨਸਭਾ ਚੋਣ ਨੂੰ ਲੈ ਕੇ ਸੀ-ਵਿਜਿਲ ਐਪ 'ਤੇ ਚੋਣ ਜਾਬਤਾ ਦੀ ਉਲੰਘਣਾ ਨਾਲ ਸਬੰਧਿਤ ਸ਼ਿਕਾਇਤ ਦਾ 100 ਮਿੰਟ ਦੇ ਅੰਦਰ ਨਿਪਟਾਨ ਕੀਤਾ ਜਾ ਰਿਹਾ ਹੈ। ਇਸ ਐਪ 'ਤੇ ਆਡੀਓ, ਵੀਡੀਓ ਦੇ ਨਾਲ-ਨਾਲ ਫੋਟੋ ਨੁੰ ਵੀ ਅਪਲੋਡ ਕਰਨ ਦੀ ਸਹੂਲਤ ਹੈ।
ਉਨ੍ਹਾਂ ਨੇ ਦਸਿਆ ਕਿ ਨਾਗਰਿਕਾਂ ਦੀ ਸਜਗਤਾ ਦਾ ਹੀ ਨਤੀਜਾ ਹੈ ਕਿ ਹਰਿਆਣਾ ਵਿਚ 16 ਅਗਸਤ ਤੋਂ 04 ਸਤੰਬਰ, 2024 ਤਕ 3239 ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 2957 ਸਹੀ ਮਿਲੀਆਂ ਹਨ। ਉਨ੍ਹਾਂ ਨੇ ਜਿਲ੍ਹਾਵਾਰ ਵੇਰਵਾ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਅੰਬਾਲਾ ਤੋਂ 103, ਭਿਵਾਨੀ ਤੋਂ 24, ਫਰੀਦਾਬਾਦ ਤੋਂ 418, ਫਤਿਹਾਬਾਦ ਤੋਂ 08, ਗੁੜਗਾਂਓ ਤੋਂ 209, ਹਿਸਾਰ ਤੋਂ 84, ਝੱਜਰ ਤੋਂ 15, ਜੀਂਦ ਤੋਂ 30, ਕੈਥਲ ਤੋਂ 81, ਕਰਨਾਲ ਤੋਂ 07, ਕੁਰੂਕਸ਼ੇਤਰ ਤੋਂ 43, ਮਹੇਂਦਰਗੜ੍ਹ ਤੋਂ 03, ਮੇਵਾਤ ਤੋਂ 07, ਪਲਵਲ ਤੋਂ 35, ਪੰਚਕੂਲਾ ਤੋਂ 80, ਪਾਣੀਪਤ ਤੋਂ 10, ਰਿਵਾੜੀ ਤੋਂ 31, ਰੋਹਤਕ ਤੋਂ 207, ਸਿਰਸਾ ਤੋਂ 1615, ਸੋਨੀਪਤ ਤੋਂ 81 ਅਤੇ ਯਮੁਨਾਨਗਰ ਤੋਂ 148 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਕੁੱਲ ਸ਼ਿਕਾਇਤਾਂ ਵਿੱਚੋਂ 2957 ਸ਼ਿਕਾਇਤਾਂ ਨੂੰ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਸਹੀ ਪਾਇਆ ਗਿਆ ਅਤੇ ਇੰਨ੍ਹਾਂ 'ਤੇ ਨਿਯਮ ਅਨੁਸਾਰ ਕਾਰਵਾਈ ਵੀ ਕੀਤੀ।
ਪੰਕਜ ਅਗਰਵਾਲ ਨੇ ਦਸਿਆ ਕਿ ਇਸ ਐਪ 'ਤੇ ਕੋਈ ਵੀ ਵਿਅਕਤੀ, ਰਾਜਨੀਤਕ ਪਾਰਟੀ ਚੋਣ ਜਾਬਤਾ ਦਾ ਉਲੰਘਣਾ ਨਾਲ ਸਬੰਧਿਤ ਸ਼ਿਕਾਇਤ ਦੇ ਸਕਦਾ ਹੈ। ਐਪ 'ਤੇ ਚੋਣ ਦੌਰਾਨ ਕਿਸੇ ਵੀ ਸਮੇਂ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ। ਚੋਣ ਵਿਚ ਸਾਰੀ ਅਧਿਕਾਰੀ ਇਸ ਸੀ-ਵਿਜਿਲ ਨਾਲ ਜੁੜ ਕੇ ਚੋਣ ਦੀ ਗਤੀਵਿਧੀਆਂ 'ਤੇ ਨਜਰ ਰੱਖੇ ਹੋਏ ਹਨ ਅਤੇ ਕਿਤੇ ਵੀ ਚੋਣ ਜਾਬਤਾ ਦੀ ਉਲੰਘਣਾ ਹੋਣ 'ਤੇ ਨਿਵਾਰਕ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਦਸਿਆ ਕਿ ਚੋਣ ਨਾਲ ਜੁੜੇ ਅਧਿਕਾਰੀ ਚੋਣ ਜਾਬਤਾ, ਚੋਣ ਵਿਚ ਖਰਚ ਨਾਲ ਸਬੰਧਿਤ ਸ਼ਿਕਾਇਤ ਨੂੰ ਸਿੱਧਾ ਸੀ-ਵਿਜਿਲ ਐਪ ਨਾਲ ਆਪਣੇ ਮੋਬਾਇਲ 'ਤੇ ਦੇਖ ਸਕਦੇ ਹਨ। ਇਸ ਐਪ ਨੁੰ ਸੱਭ ਤੋਂ ਪਹਿਲਾਂ ਆਪਣੇ ਮੋਬਾਇਲ 'ਤੇ ਡਾਊਨਲੋਡ ਕਰ ਵੱਖ-ਵੱਖ ਅਧਿਕਾਰੀਆਂ ਵੱਲੋਂ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਵਰਤੋ ਕੀਤੀ ਜਾਂਦੀ ਹੈ।
Get all latest content delivered to your email a few times a month.