ਤਾਜਾ ਖਬਰਾਂ
.
ਚੰਡੀਗੜ੍ਹ- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦਸਿਆ ਕਿ ਹਰਿਆਣਾ ਵਿਧਾਨਸਭਾ ਦੇ ਆਮ ਚੋਣਾਂ ਲਈ ਅੱਜ 5 ਸਤੰਬਰ, 2024 ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗੀ ਅਤੇ ਇਸੀ ਦਿਨ ਤੋਂ ਹੀ ਨਾਮਜਦਗੀ ਭਰਨ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਵੇਗੀ।
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ 12 ਸਤੰਬਰ, 2024 ਤਕ ਭਰੇ ਜਾ ਸਕਦੇ ਹਨ। 13 ਸਤੰਬਰ, 2024 ਨੂੰ ਨਾਮਜਦਗੀ ਪੱਤਰਾਂ ਦੀ ਸਮੀਖਿਆ ਕੀਤੀ ਜਾਵੇਗੀ। 16 ਸਤੰਬਰ, 2024 ਤਕ ਨਾਮਜਦਗੀ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਵੋਟਿੰਗ 5 ਅਕਤੂਬਰ ਅਤੇ ਗਿਣਤੀ 8 ਅਕਤੂਬਰ, 2024 ਨੁੰ ਹੋਵੇਗੀ।
ਉਨ੍ਹਾਂ ਨੇ ਦਸਿਆ ਕਿ ਨਾਮਜਦਗੀ ਪ੍ਰਕ੍ਰਿਆ ਦੌਰਾਨ ਉਮੀਦਵਾਰਾਂ ਨੂੰ ਰਿਟਰਨਿੰਗ ਅਧਿਕਾਰੀ (ਆਰਓ), ਸਹਾਇਕ ਰਿਟਰਨਿੰਗ ਅਧਿਕਾਰੀ (ਏਆਰਓ) ਦੇ ਦਫਤਰ ਵਿਚ ਆਪਣੇ ਨਾਲ ਵੱਧ ਤੋਂ ਵੱਧ 4 ਲੋਕਾਂ ਨੁੰ ਲਿਆਉਣ ਦੀ ਮੰਜੂਰੀ ਹੋਵੇਗੀ। ਨਾਲ ਹੀ ਆਰਓ/ਏਆਰਓ ਦਫਤਰ ਦੇ 100 ਮੀਟਰ ਦੇ ਘੇਰੇ ਵਿਚ ਵੱਧ ਤੋਂ ਵੱਧ 3 ਵਾਹਨ ਲਿਆਏ ਜਾ ਸਕਦੇ ਹਨ। ਪੰਕਜ ਅਗਰਵਾਲ ਨੇ ਦਸਿਆ ਕਿ ਉਮੀਦਵਾਰ ਆਪਣਾ ਨਾਮਜਦਗੀ ਪੱਤਰ ਸਬੰਧਿਤ ਰਿਟਰਨਿੰਗ ਅਧਿਕਾਰੀ (ਆਰਓ), ਸਹਾਇਕ ਰਿਟਰਨਿੰਗ ਅਧਿਕਾਰੀ (ਏਆਰਓ) ਦੇ ਦਫਤਰ ਵਿਚ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਬਾਅਦ 3 ਵਜੇ ਤਕ ਜਮ੍ਹਾ ਕਰਵਾ ਸਕਦੇ ਹਨ।
ਉੋਨ੍ਹਾਂ ਨੇ ਦਸਿਆ ਕਿ ਰਿਟਰਨਿੰਗ ਅਧਿਕਾਰੀ (ਆਰਓ), ਸਹਾਇਕ ਰਿਟਰਨਿੰਗ ਅਧਿਕਾਰੀ (ਏਆਰਓ) ਆਪਣੇ ਦਫਤਰ ਤੇ ਹੋਰ ਸਰਕਾਰੀ ਦਫਤਰਾਂ, ਜਿੱਥੇ ਲੋਕਾਂ ਦਾ ਆਪਣੇ ਕੰਮਾਂ ਲਈ ਆਉਣਾ-ਜਾਣਾ ਰਹਿੰਦਾ ਹੈ ਉੱਥੇ 5 ਸਤੰੰਬਰ ਨੂੰ ਸਵੇਰੇ ਸੂਚਨਾ ਪੱਟਿਆਂ 'ਤੇ ਨਾਮਜਦਗੀ ਨਾਲ ਸਬੰਧਿਤ ਸੂਚਨਾ ਪ੍ਰਦਰਸ਼ਿਤ ਕਰਨ।
ਨਾਮਜਦਗੀ ਆਨਲਾਇਨ ਤੇ ਆਫਲਾਇਨ ਮੋਡ ਵਿਚ ਕਰਵਾਈ ਜਾ ਸਕਦੀ ਹੈ ਜਮ੍ਹਾ
ਪੰਕਜ ਅਗਰਵਾਲ ਨੇ ਦਸਿਆ ਕਿ ਚੋਣ ਕਮਿਸ਼ਨ ਨੇ ਉਮੀਦਵਾਰਾਂ ਨੂੰ ਨਾਮਜਦਗੀ ਭਰਨ ਲਈ ਆਫਲਾਇਨ ਨਾਮਜਦਗੀ ਦੇ ਨਾਲ-ਨਾਲ ਆਨਲਾਇਨ ਨਾਮਜਦਗੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ। ਜੋ ਉਮੀਦਵਾਰ ਆਨਲਾਇਨ ਨਾਮਜਦਗੀ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ https://suvidha.eci.gov.in Ó'ਤੇ ਆਪਣਾ ਅਕਾਊਂਟ ਬਣਾ ਕੇ ਨਾਮਜਦਗੀ ਫਾਰਮ ਭਰਨਾ ਹੋਵੇਗਾ ਅਤੇ ਸੁਰੱਖਿਆ ਰਕਮ ਜਮ੍ਹਾ ਕਰਵਾ ਕੇ ਰਿਟਰਨਿੰਗ ਅਧਿਕਾਰੀ ਦੇ ਕੋਲ ਨਾਮਜਦਗੀ ਜਮ੍ਹਾ ਕਰਨ ਲਈ ਸਮੇਂ ਦਾ ਚੋਣ ਕਰਨਾ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਜੇਕਰ ਕੋਈ ਉਮੀਦਵਾਰ ਆਨਲਾਇਨ ਰਾਹੀਂ ਨਾਮਜਦਗੀ ਬਿਨੈ ਕਰਦਾ ਹੈ ਤਾਂ ਉਸ ਨੂੰ ਪ੍ਰਿੰਟਆਊਟ ਲੈ ਕੇ ਇਸ ਨੂੰ ਨੋਟਰੀ ਤੋਂ ਤਸਦੀਕ ਕਰਵਾ ਕੇ ਜਰੂਰੀ ਦਸਤਾਵੇਜਾਂ ਦੇ ਨਾਲ ਰਿਟਰਨਿੰਗ ਅਧਿਕਾਰੀ ਨੂੰ ਨਿਜੀ ਰੂਪ ਨਾਲ ਬਿਨੈ ਜਮ੍ਹਾ ਕਰਨਾ ਹੋਵੇਗਾ।
ਵਿਧਾਨਸਭਾ ਖੇਤਰ ਵਿਚ ਚੋਣ ਖਰਚ ਦੀ ਵੱਧ ਤੋਂ ਵੱਧ ਸੀਮਾ 40 ਲੱਖ ਰੁਪਏ
ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਲਈ ਵਿਧਾਨਸਭਾ ਖੇਤਰ ਵਿਚ ਚੋਣ ਖਰਚ ਦੀ ਵੱਧ ਤੋਂ ਵੱਧ ਸੀਮਾ 40 ਲੱਖ ਰੁਪਏ ਹੈ। ਉਮੀਦਵਾਰਾਂ ਜਾਂ ਰਾਜਨੀਤਕ ਪਾਰਟੀਆਂ ਵੱਲੋਂ 10 ਹਜਾਰ ਰੁਪਏ ਤੋਂ ਵੱਧ ਦਾ ਚੋਣ ਖਰਚ ਸਾਰੀ ਸਥਿਤੀਆਂ ਵਿਚ ਕ੍ਰਾਸਡ ਅਕਾਊਂਟ ਪੇਯੀ ਚੈਕ, ਡੰਾਫਟ, ਆਰਟੀਜੀਐਸਐਨਈਐਫਟੀ ਜਾਂ ਚੋਣ ਦੇ ਉਦੇਸ਼ ਨਾਲ ਖੋਲੇ ਗਏ ਉਮੀਦਵਾਰ ਦੇ ਬੈਂਕ ਖਾਤੇ ਨਾਲ ਜੁੜੇ ਕਿਸੀ ਹੋਰ ਇਲੈਕਟ੍ਰੋਨਿਕ ਮੋਡ ਵੱਲੋਂ ਕਰਨਾ ਹੋਵੇਗਾ।
ਨਾਮਜਦਗੀ ਦੇ ਸਮੇਂ ਉਮੀਦਵਾਰ ਨੂੰ ਸੁਰੱਖਿਆ ਰਕਮ ਵਜੋ ਕਰਵਾਉਣੇ ਹੋਣਗੇ 10 ਹਜਾਰ ਰੁਪਏ ਜਮ੍ਹਾ
ਪੰਕਜ ਅਗਰਵਾਲ ਨੇ ਦਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨਸਭਾ ਚੋਣ ਖੇਤਰ ਦੇ ਚੋਣ ਲਈ ਨਾਮਜਦਗੀ ਦੇ ਸਮੇਂ ਉਮੀਦਵਾਰ ਨੂੰ ਸੁਰੱਖਿਆ ਰਕਮ ਵਜੋ 10 ਹਜਾਰ ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਇਸ ਤੋਂ ਇਲਾਵਾ, ਜੋ ਉਮੀਦਵਾਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ, ਉਨ੍ਹਾਂ ਨੂੰ ਸਬੰਧਿਤ ਚੋਣਾ ਵਿਚ ਅੱਧੀ ਰਕਮ ਮਤਲਬ 5 ਹਜਾਰ ਰੁਪਏ ਸੁਰੱਖਿਆ ਰਕਮ ਵਜੋ ਜਮ੍ਹਾ ਕਰਵਾਉਣੀ ਹੋਵੇਗੀ, ਚਾਹੇ ਉਹ ਆਮ ਚੋਣ ਖੇਤਰ ਤੋਂ ਚੋਣ ਲੜ ਰਿਹਾ ਹੋਵੇ ਜਾਂ ਰਾਖਵਾਂ ਚੋਣ ਖੇਤਰ ਤੋਂ।
ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਦੇ ਹਲਫਨਾਮੇ ਦੇ ਭਰਨੇ ਹੋਣਗੇ ਸਾਰੇ ਕਾਲਮ
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਦੇ ਨਾਲ ਦਾਖਿਲ ਕੀਤੇ ਜਾਣ ਵਾਲੇ ਹਲਫਨਾਮੇ ਵਿਚ ਸਾਰੇ ਕਾਲਮ ਭਰਨੇ ਹੋਣਗੇ। ਜੇਕਰ ਹਲਫਨਾਮੇ ਵਿਚ ਕੋਈ ਕਾਲਮ ਖਾਲੀ ਰਹਿ ਜਾਂਦਾ ਹੈ, ਤਾਂ ਰਿਟਰਨਿੰਗ ਅਧਿਕਾਰੀ ਉਮੀਦਵਾਰ ਨੂੰ ਸਾਰੇ ਕਾਲਮ ਵਿਧੀਵਤ ਭਰੇ ਹੋਏ ਸੋਧ ਹਲਫਨਾਮਾ ਦਾਖਲ ਕਰਨ ਲਈ ਨੋਟਿਸ ਜਾਰੀ ਕਰੇਗਾ। ਅਜਿਹੇ ਨੋਟਿਸ ਦੇ ਬਾਅਦ ਵੀ ਜੇਕਰ ਕੋਈ ਉਮੀਦਵਾਰ ਸਾਰੇ ਪਹਿਲੂਆਂ ਤੋਂ ਪੂਰਨ ਹਲਫਨਾਮਾ ਦਾਖਲ ਕਰਨ ਵਿਚ ਦੇਰੀ ਰਹਿੰਦੀ ਹੈ, ਤਾਂ ਜਾਂਚ ਦੇ ਸਮੇਂ ਚੋਣ ਅਧਿਕਾਰੀ ਵੱਲੋਂ ਨਾਮਜਦਗੀ ਪੱਤਰ ਨਾਮੰਜੂਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਨਾਮਜਦਗੀ ਪ੍ਰਕ੍ਰਿਆ ਨਾਲ ਸਬੰਧਿਤ ਤਿਆਰੀਆਂ ਨੂੰ ਲੈ ਕੇ ਸਮੀਖਿਆ ਕੀਤੀ ਗਈ ਹੈ ਅਤੇ ਜਿਲ੍ਹਾ ਚੋਣ ਅਧਿਕਾਰੀ ਅਨੁਸਾਰ ਨਾਮਜਦਗੀ ਨਾਲ ਸਬੰਧਿਤ ਸਾਰੀ ਤਿਆਰੀਆਂ ਪੂਰੀ ਕੀਤੀਆਂ ਗਈਆਂ ਹਨ।
ਚੋਣ ਜਾਬਤਾ ਦੀ ਉਲੰਘਣਾ ਨਾਲ ਸਬੰਧਿਤ ਸੀ-ਵਿਜਿਲ ਐਪ 'ਤੇ ਮਿਲੀਆਂ 3239 ਸ਼ਿਕਾਇਤਾਂ, ਜਿਨ੍ਹਾਂ ਵਿੱਚੋਂ 2957 ਸਹੀ ਮਿਲੀਆਂ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ
ਸੀ- ਵਿਜਿਲ 'ਤੇ ਚੋਣ ਜਾਬਤਾ ਦੀ ਉਲੰਘਣਾ ਨਾਲ ਸਬੰਧਿਤ ਫੋਟੋ, ਆਡਿਓ ਅਤੇ ਵੀਡੀਓ ਨੂੰ ਕੀਤਾ ਜਾ ਸਕਦਾ ਹੈ ਅਪਲੋਡ
ਚੋਣ ਜਾਬਤਾ ਦੀ ਉਲੰਘਣਾ ਨਾਲ ਸਬੰਧਿਤ ਸ਼ਿਕਾਇਤ ਦਾ 100 ਮਿੰਟ ਦੇ ਅੰਦਰ ਹੋਵੇਗਾ ਨਿਪਟਾਨ
ਕਿਸੇ ਵੀ ਸਮੇਂ ਦਰਜ ਕਰਵਾਈ ਜਾ ਸਕਦੀ ਹੈ ਚੋਣ ਨਾਲ ਸਬੰਧਿਤ ਸ਼ਿਕਾਇਤ
ਚੰਡੀਗੜ੍ਹ, 4 ਸਤੰਬਰ - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਵਿਧਾਨਸਭਾ ਚੋਣ ਨੂੰ ਲੈ ਕੇ ਸੀ-ਵਿਜਿਲ ਐਪ 'ਤੇ ਚੋਣ ਜਾਬਤਾ ਦੀ ਉਲੰਘਣਾ ਨਾਲ ਸਬੰਧਿਤ ਸ਼ਿਕਾਇਤ ਦਾ 100 ਮਿੰਟ ਦੇ ਅੰਦਰ ਨਿਪਟਾਨ ਕੀਤਾ ਜਾ ਰਿਹਾ ਹੈ। ਇਸ ਐਪ 'ਤੇ ਆਡੀਓ, ਵੀਡੀਓ ਦੇ ਨਾਲ-ਨਾਲ ਫੋਟੋ ਨੁੰ ਵੀ ਅਪਲੋਡ ਕਰਨ ਦੀ ਸਹੂਲਤ ਹੈ।
ਉਨ੍ਹਾਂ ਨੇ ਦਸਿਆ ਕਿ ਨਾਗਰਿਕਾਂ ਦੀ ਸਜਗਤਾ ਦਾ ਹੀ ਨਤੀਜਾ ਹੈ ਕਿ ਹਰਿਆਣਾ ਵਿਚ 16 ਅਗਸਤ ਤੋਂ 04 ਸਤੰਬਰ, 2024 ਤਕ 3239 ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 2957 ਸਹੀ ਮਿਲੀਆਂ ਹਨ। ਉਨ੍ਹਾਂ ਨੇ ਜਿਲ੍ਹਾਵਾਰ ਵੇਰਵਾ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਅੰਬਾਲਾ ਤੋਂ 103, ਭਿਵਾਨੀ ਤੋਂ 24, ਫਰੀਦਾਬਾਦ ਤੋਂ 418, ਫਤਿਹਾਬਾਦ ਤੋਂ 08, ਗੁੜਗਾਂਓ ਤੋਂ 209, ਹਿਸਾਰ ਤੋਂ 84, ਝੱਜਰ ਤੋਂ 15, ਜੀਂਦ ਤੋਂ 30, ਕੈਥਲ ਤੋਂ 81, ਕਰਨਾਲ ਤੋਂ 07, ਕੁਰੂਕਸ਼ੇਤਰ ਤੋਂ 43, ਮਹੇਂਦਰਗੜ੍ਹ ਤੋਂ 03, ਮੇਵਾਤ ਤੋਂ 07, ਪਲਵਲ ਤੋਂ 35, ਪੰਚਕੂਲਾ ਤੋਂ 80, ਪਾਣੀਪਤ ਤੋਂ 10, ਰਿਵਾੜੀ ਤੋਂ 31, ਰੋਹਤਕ ਤੋਂ 207, ਸਿਰਸਾ ਤੋਂ 1615, ਸੋਨੀਪਤ ਤੋਂ 81 ਅਤੇ ਯਮੁਨਾਨਗਰ ਤੋਂ 148 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਕੁੱਲ ਸ਼ਿਕਾਇਤਾਂ ਵਿੱਚੋਂ 2957 ਸ਼ਿਕਾਇਤਾਂ ਨੂੰ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਸਹੀ ਪਾਇਆ ਗਿਆ ਅਤੇ ਇੰਨ੍ਹਾਂ 'ਤੇ ਨਿਯਮ ਅਨੁਸਾਰ ਕਾਰਵਾਈ ਵੀ ਕੀਤੀ।
ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਇਸ ਐਪ 'ਤੇ ਕੋਈ ਵੀ ਵਿਅਕਤੀ, ਰਾਜਨੀਤਕ ਪਾਰਟੀ ਚੋਣ ਜਾਬਤਾ ਦਾ ਉਲੰਘਣਾ ਨਾਲ ਸਬੰਧਿਤ ਸ਼ਿਕਾਇਤ ਦੇ ਸਕਦਾ ਹੈ। ਐਪ 'ਤੇ ਚੋਣ ਦੌਰਾਨ ਕਿਸੇ ਵੀ ਸਮੇਂ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ। ਚੋਣ ਵਿਚ ਸਾਰੀ ਅਧਿਕਾਰੀ ਇਸ ਸੀ-ਵਿਜਿਲ ਨਾਲ ਜੁੜ ਕੇ ਚੋਣ ਦੀ ਗਤੀਵਿਧੀਆਂ 'ਤੇ ਨਜਰ ਰੱਖੇ ਹੋਏ ਹਨ ਅਤੇ ਕਿਤੇ ਵੀ ਚੋਣ ਜਾਬਤਾ ਦੀ ਉਲੰਘਣਾ ਹੋਣ 'ਤੇ ਨਿਵਾਰਕ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਦਸਿਆ ਕਿ ਚੋਣ ਨਾਲ ਜੁੜੇ ਅਧਿਕਾਰੀ ਚੋਣ ਜਾਬਤਾ, ਚੋਣ ਵਿਚ ਖਰਚ ਨਾਲ ਸਬੰਧਿਤ ਸ਼ਿਕਾਇਤ ਨੂੰ ਸਿੱਧਾ ਸੀ-ਵਿਜਿਲ ਐਪ ਨਾਲ ਆਪਣੇ ਮੋਬਾਇਲ 'ਤੇ ਦੇਖ ਸਕਦੇ ਹਨ। ਇਸ ਐਪ ਨੁੰ ਸੱਭ ਤੋਂ ਪਹਿਲਾਂ ਆਪਣੇ ਮੋਬਾਇਲ 'ਤੇ ਡਾਊਨਲੋਡ ਕਰ ਵੱਖ-ਵੱਖ ਅਧਿਕਾਰੀਆਂ ਵੱਲੋਂ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਵਰਤੋ ਕੀਤੀ ਜਾਂਦੀ ਹੈ।
Get all latest content delivered to your email a few times a month.