IMG-LOGO
ਹੋਮ ਪੰਜਾਬ, ਮਨੋਰੰਜਨ, 🔴 ਕੰਗਨਾ ਰਣੌਤ ਨੂੰ ਫਿਰ ਲੱਗਿਆ ਵੱਡਾ ਝਟਕਾ, ਬੰਬਈ ਹਾਈਕੋਰਟ...

🔴 ਕੰਗਨਾ ਰਣੌਤ ਨੂੰ ਫਿਰ ਲੱਗਿਆ ਵੱਡਾ ਝਟਕਾ, ਬੰਬਈ ਹਾਈਕੋਰਟ ਨੇ ਫਿਲਮ 'ਐਮਰਜੈਂਸੀ' ਦੀ ਰਿਲੀਜ਼ 'ਤੇ ਲਗਾਈ ਰੋਕ, ਪੜ੍ਹੋ ਕੀ ਆਦੇਸ਼ ਕੀਤੇ ਜਾਰੀ

Admin User - Sep 04, 2024 04:38 PM
IMG

.

ਮੁੰਬਈ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸਟਾਰਰ ਫਿਲਮ 'ਐਮਰਜੈਂਸੀ' ਦੇ ਨਿਰਮਾਤਾ ਜੀ-ਸਟੂਡੀਓਜ਼ ਨੇ ਫਿਲਮ ਦੀ ਰਿਲੀਜ਼ ਅਤੇ ਸੈਂਸਰ ਸਰਟੀਫਿਕੇਟ ਦੀ ਮੰਗ ਕਰਦੇ ਹੋਏ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਇਸ ਪਟੀਸ਼ਨ 'ਤੇ ਅੱਜ ਬੁੱਧਵਾਰ 4 ਸਤੰਬਰ ਨੂੰ ਸੁਣਵਾਈ ਹੋਈ ਹੈ, ਜਸਟਿਸ ਬੀ.ਪੀ. ਕੋਲਾਬਾਵਾਲਾ ਅਤੇ ਫਿਰਦੌਸ ਪੂਨੀਵਾਲਾ ਦੇ ਬੈਂਚ 'ਚ ਸੁਣਵਾਈ ਹੋਈ। ਬੰਬੇ ਹਾਈ ਕੋਰਟ ਨੇ ਕਿਹਾ ਕਿ ਉਹ ਸੀਬੀਐਫਸੀ ਨੂੰ ਸਰਟੀਫਿਕੇਟ ਜਾਰੀ ਕਰਨ ਲਈ ਨਿਰਦੇਸ਼ ਦੇਣ ਵਿੱਚ ਅਸਮਰੱਥ ਹੈ, ਕਿਉਂਕਿ ਇਹ ਐਮਪੀ ਹਾਈ ਕੋਰਟ ਦੇ ਹੁਕਮਾਂ ਦੇ ਉਲਟ ਹੋਵੇਗਾ।

ਅਦਾਲਤ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਇੰਨੀ ਜਲਦੀ ਕੋਈ ਹੁਕਮ ਨਹੀਂ ਦੇ ਸਕਦੀ। ਇਸ ਮਾਮਲੇ ਵਿੱਚ 18 ਸਤੰਬਰ ਤੱਕ ਫੈਸਲਾ ਲਿਆ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 19 ਸਤੰਬਰ ਨੂੰ ਹੋਵੇਗੀ। ਅਜਿਹੇ 'ਚ ਕੰਗਨਾ ਦੀ ਫਿਲਮ 'ਐਮਰਜੈਂਸੀ' 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ। ਅਦਾਲਤ ਦਾ ਹੁਕਮ ਸਾਹਮਣੇ ਆਉਣ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਟਵੀਟ ਕੀਤਾ ਹੈ। ਇਸ ਟਵੀਟ 'ਚ ਉਨ੍ਹਾਂ ਲਿਖਿਆ- 'ਹਾਈ ਕੋਰਟ ਨੇ 'ਐਮਰਜੈਂਸੀ' ਸਰਟੀਫਿਕੇਟ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੋਕਣ ਲਈ ਸੈਂਸਰ ਨੂੰ ਫਟਕਾਰ ਲਗਾਈ ਹੈ।'

ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੀਬੀਐਫਸੀ ਨੂੰ ਨਿਰਦੇਸ਼ ਦਿੱਤਾ ਕਿ ਫਿਲਮ ਨੂੰ ਲੈ ਕੇ ਜੋ ਵੀ ਇਤਰਾਜ਼ ਹਨ, ਉਨ੍ਹਾਂ ਨੂੰ 13 ਸਤੰਬਰ ਤੋਂ ਪਹਿਲਾਂ ਕਲੀਅਰ ਕੀਤਾ ਜਾਵੇ। ਨਾਲ ਹੀ ਬੋਰਡ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਕ ਫਿਲਮ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਤੁਸੀਂ ਗਣਪਤੀ ਤਿਉਹਾਰ ਦੇ ਨਾਮ 'ਤੇ ਛੁੱਟੀ ਦਾ ਐਲਾਨ ਕਰਕੇ ਸਰਟੀਫਿਕੇਟ ਨਾਲ ਸਬੰਧਤ ਮਾਮਲਿਆਂ 'ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ।

 

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.