ਤਾਜਾ ਖਬਰਾਂ
.
ਨਾਗਾਲੈਂਡ- ਮੰਗਲਵਾਰ ਦੇਰ ਰਾਤ ਨਾਗਾਲੈਂਡ ਦੇ ਚੁਮਾਉਕੇਦੀਮਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਿਸ ਤੋਂ ਪ੍ਰਸ਼ਾਸਨ ਨੇ ਸਰਚ ਆਪਰੇਸ਼ਨ ਜਾਰੀ ਕੀਤਾ ਹੈ। ਰਾਜਧਾਨੀ ਕੋਹਿਮਾ ਨੂੰ ਦੀਮਾਪੁਰ ਨਾਲ ਜੋੜਨ ਵਾਲੇ NH-29 ਦਾ ਇੱਕ ਹਿੱਸਾ ਪੂਰੀ ਤਰ੍ਹਾਂ ਜ਼ਮੀਨ ਖਿਸਕਣ ਨਾਲ ਰੁੜ੍ਹ ਗਿਆ ਹੈ।
ਦੱਸਣਯੋਗ ਹੈ ਕਿ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਤ੍ਰਿਪੁਰਾ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਪਿਛਲੇ 7 ਦਿਨਾਂ ਵਿੱਚ 64 ਲੋਕਾਂ ਦੀ ਮੌਤ ਹੋ ਗਈ ਹੈ। ਆਂਧਰਾ ਦੇ 17, ਤੇਲੰਗਾਨਾ ਦੇ 16 ਅਤੇ ਤ੍ਰਿਪੁਰਾ ਦੇ 31 ਲੋਕਾਂ ਦੀ ਮੌਤ ਹੋ ਗਈ। ਤ੍ਰਿਪੁਰਾ ਵਿੱਚ ਹੁਣ ਤੱਕ 72 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ।
Get all latest content delivered to your email a few times a month.