ਤਾਜਾ ਖਬਰਾਂ
.
ਨਵੀਂ: ਕ੍ਰਿਕਟ ਵਿਸ਼ਵ ਕੱਪ 2011 ਦੇ ਹੀਰੋ ਰਹੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਸੰਘਰਸ਼ ਜਲਦ ਹੀ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲਾ ਹੈ। ਯੁਵਰਾਜ ਦੀ ਬਾਇਓਪਿਕ ਦੀ ਘੋਸ਼ਣਾ ਉਨ੍ਹਾਂ ਦੇ ਜੀਵਨ, ਖਾਸ ਤੌਰ 'ਤੇ ਉਨ੍ਹਾਂ ਦੇ ਕ੍ਰਿਕਟ ਕਰੀਅਰ ਅਤੇ ਕੈਂਸਰ ਨਾਲ ਉਨ੍ਹਾਂ ਦੀ ਲੜਾਈ 'ਤੇ ਕੇਂਦਰਿਤ ਕੀਤੀ ਗਈ ਹੈ।
ਇਸ ਨੂੰ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਵੱਲੋਂ ਬਣਾਇਆ ਜਾਵੇਗਾ ਅਤੇ ਇਸ ਦੇ ਨਿਰਮਾਤਾ ਭੂਸ਼ਣ ਕੁਮਾਰ ਅਤੇ ਰਵੀ ਭਾਗਚੰਦਕਾ ਹੋਣਗੇ। ਹਾਲਾਂਕਿ ਫਿਲਮ ਦਾ ਟਾਈਟਲ ਅਜੇ ਤੈਅ ਨਹੀਂ ਹੋਇਆ ਹੈ ਪਰ ਫਿਲਹਾਲ ਇਸ ਦਾ ਨਾਂ 'ਸਿਕਸ ਸਿਕਸਜ' ਰੱਖਿਆ ਜਾ ਰਿਹਾ ਹੈ। ਪ੍ਰੋਡਕਸ਼ਨ ਕੰਪਨੀ ਤੋਂ ਇਲਾਵਾ ਫਿਲਮ ਆਲੋਚਕ ਤਰਨ ਆਦਰਸ਼ ਨੇ ਐਕਸ 'ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਆਪਣੀ ਬਾਇਓਪਿਕ ਬਾਰੇ ਯੁਵਰਾਜ ਸਿੰਘ ਨੇ ਕਿਹਾ ਹੈ, 'ਮੈਂ ਬਹੁਤ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਮੇਰੀ ਕਹਾਣੀ ਦੁਨੀਆ ਭਰ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਦਿਖਾਈ ਜਾਵੇਗੀ। ਕ੍ਰਿਕਟ ਮੇਰਾ ਸਭ ਤੋਂ ਵੱਡਾ ਪਿਆਰ ਰਿਹਾ ਹੈ ਅਤੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੌਰਾਨ ਤਾਕਤ ਦਾ ਸਰੋਤ ਰਿਹਾ ਹੈ। ਮੈਨੂੰ ਉਮੀਦ ਹੈ ਕਿ ਇਹ ਫਿਲਮ ਦੂਜਿਆਂ ਨੂੰ ਚੁਣੌਤੀਆਂ ਨੂੰ ਪਾਰ ਕਰਨ ਅਤੇ ਜੋਸ਼ ਨਾਲ ਸੁਪਨਿਆਂ ਦਾ ਪਿੱਛਾ ਕਰਨ ਲਈ ਪ੍ਰੇਰਿਤ ਕਰੇਗੀ।ਕ੍ਰਿਕਟਰ ਯੁਵਰਾਜ ਸਿੰਘ ਕਈ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। 2007 'ਚ ਸ਼ੁਰੂ ਹੋਏ ਪਹਿਲੇ ਟੀ-20 ਵਿਸ਼ਵ ਕੱਪ 'ਚ ਉਸ ਨੇ ਇੰਗਲੈਂਡ ਖਿਲਾਫ ਇਕ ਓਵਰ 'ਚ 6 ਛੱਕੇ ਮਾਰਨ ਦਾ ਕਾਰਨਾਮਾ ਕੀਤਾ ਸੀ। ਇਹ 6 ਛੱਕੇ ਯੁਵਰਾਜ ਨੇ ਇੰਗਲੈਂਡ ਦੇ ਬਿਹਤਰੀਨ ਗੇਂਦਬਾਜ਼ ਸਟੂਅਰਟ ਬ੍ਰਾਡ ਦੇ ਓਵਰ 'ਚ ਲਗਾਏ। ਯੁਵਰਾਜ ਦੇ ਇਸ ਕਾਰਨਾਮੇ ਦੀ ਪੂਰੇ ਕ੍ਰਿਕਟ ਜਗਤ 'ਚ ਚਰਚਾ ਹੋਈ ਸੀ।
Get all latest content delivered to your email a few times a month.