ਤਾਜਾ ਖਬਰਾਂ
.
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿਚ ਪੈ ਰਿਹਾ ਮੀਂਹ ਹੁਣ ਪੰਜਾਬ ਵਿਚ ਤਬਾਹੀ ਮਚਾ ਸਕਦਾ ਹੈ। ਪਹਾੜੀ ਸੂਬੇ ਵਿਚ ਲਗਾਤਾਰ ਮੀਂਹ ਕਾਰਨ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਵਧਣ ਲੱਗਾ ਹੈ। ਪਿਛਲੇ 24 ਘੰਟੀਆਂ ਵਿਚ ਘੱਗਰ ਦਰਿਆ ਵਿਚ 6.5 ਫੁੱਟ ਪਾਣੀ ਵਧਿਆ ਹੈ। ਸੰਗਰੂਰ ਦੇ ਖਨੌਰੀ ਵਿਚ ਕੱਲ੍ਹ 726 ਫੁੱਟ ਅਤੇ ਹੁਣ ਸਵੇਰੇ 7 ਵਜੇ ਪਾਣੀ ਦਾ ਪੱਧਰ 732.5 ਫੁੱਟ ਹੋ ਗਿਆ ਹੈ, ਜੋ ਲਗਾਤਾਰ ਵਧ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਗੋਤਾਖੋਰਾਂ ਦੀਆਂ ਟੀਮਾਂ ਅਤੇ ਜੇਸੀਬੀ ਮਸ਼ੀਨਾਂ ਪ੍ਰਸ਼ਾਸਨ ਵੱਲੋਂ ਤਿਆਰ ਰੱਖੀਆਂ ਗਈਆਂ ਹਨ। ਉਧਰ, ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਬੰਦ ਹੋਏ ਚੰਡੀਗੜ੍ਹ-ਮਨਾਲੀ ਹਾਈਵੇਅ ਦੇ ਇੱਕ ਹਿੱਸੇ 'ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।
Get all latest content delivered to your email a few times a month.