IMG-LOGO
ਹੋਮ ਪੰਜਾਬ: 🔴 ਮੱਚਿਆ ਹੜਕੰਪ# ED ਨੇ ਗਮਾਡਾ ਦੇ ਅਮਰੂਦ ਬਾਗ ਘੁਟਾਲੇ...

🔴 ਮੱਚਿਆ ਹੜਕੰਪ# ED ਨੇ ਗਮਾਡਾ ਦੇ ਅਮਰੂਦ ਬਾਗ ਘੁਟਾਲੇ ਦੀ ਜਾਂਚ ਕੀਤੀ ਸ਼ੁਰੂ

Admin User - Aug 02, 2024 12:02 PM
IMG

ਚੰਡੀਗ਼ੜ੍ਹ:  ਈਡੀ ਵੱਲੋਂ ਤਤਕਾਲੀ ਕਾਂਗਰਸ ਸਰਕਾਰ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ  ਦੇ ਬਹੁਤ ਕਰੋੜੀ ਫੂਡ ਸਪਲਾਈ ਦੇ ਟੈਂਡਰ ਘਟਾਲੇ ਵਿੱਚ ਗ੍ਰਿਫਤਾਰੀ ਕਰਨ ਤੋਂ ਬਾਅਦ ਹੁਣ ਮੋਹਾਲੀ ਜ਼ਿਲ੍ਹੇ ਚ ਹੋਏ ਬਹੁ ਕਰੇੜੀ ਅਮਰੂਦਾਂ ਦੇ ਬਾਗਾਂ ਦੇ ਘਟਾਲੇ ਦੀ ਈਡੀ ਨੇ ਜਾਂਚ ਸ਼ੁਰੂ ਕਰ ਦਿੱਤੀ। ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਗਮਾਡਾ ਤੋਂ ਅਮਰੂਦਾਂ ਦੇ ਬਾਗਾਂ ਦੇ ਮੁਆਵਜ਼ੇ ਵਜੋਂ ਕਰੋੜਾਂ ਰੁਪਈਆ ਹਾਸਲ ਕਰਨ ਵਾਲੇ ਕਈ ਪਹਿਲਾਂ ਹੀ ਵਿਜੀਲੈਂਸ ਵੱਲੋਂ ਐਫ ਆਈਆਰ ਵਿੱਚ ਨਾਮਜਦ ਕੀਤੇ ਗਏ ਲੋਕਾਂ ਤੇ ਅਧਿਕਾਰੀਆਂ ਨੂੰ ਸੰਮਨ ਭੇਜੇ ਗਏ ਹਨ।। ਇਹ ਵੀ ਪਤਾ ਲੱਗਾ ਹੈ ਕਿ ਮੁਆਵਜ਼ਾ ਪ੍ਰਾਪਤ ਕਰਨ ਵਾਲੇ ਵਾਕਰਪੁਰ ਪਿੰਡ ਦੇ ਕਿਸਾਨਾਂ ਨੂੰ ਵੀ ਸੰਮਨ ਆਏ ਹਨ। ਈਡੀ ਵੱਲੋਂ ਕਾਰਵਾਈ ਸ਼ੁਰੂ ਕਰਨ ਤੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਜਿੱਥੇ ਹੜਕੰਪ ਮੱਚ ਗਿਆ ਹੈ ਉੱਥੇ ਅੱਧੀ ਦਰਜਨ ਤੋਂ ਵਧੇਰੇ ਆਈਏਐਸ ਤੇ ਪੀਸੀਐਸ ਅਧਿਕਾਰੀਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ। ਭਾਵੇਂ ਕਿ ਅਮਰੂਦ ਘਟਾਲੇ ਵਿੱਚ ਵਿਜੀਲੈਂਸ ਨੇ ਐਫ ਆਈਆਰ ਤਾਂ ਦਰਜ ਕਰ ਦਿੱਤੀ ਸੀ ਪਰ ਵੱਡੇ ਵੱਡੇ ਅਧਿਕਾਰੀਆਂ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ  ਫਿਰੋਜ਼ਪੁਰ ਦੇ ਮੌਜੂਦਾ ਡੀਸੀ ਰਜੇਸ਼ ਧੀਮਾਨ ਦਾ ਸਿੱਧੇ ਤੌਰ ਤੇ ਨਾਮ ਆ ਜਾਣ ਕਾਰਨ ਇਸ ਮਾਮਲੇ ਚ ਕਰੋੜਾਂ ਰੁਪਏ ਮੁਆਵਜਾ ਹਾਸਿਲ ਕਰਨ ਵਾਲੇ ਲੋਕਾਂ ਤੋਂ ਵਾਪਸ ਪੰਜਾਬ ਦੇ ਖਜ਼ਾਨੇ ਚ ਜਮਾਂ ਕਰਵਾਉਣ ਦੀ ਨੀਤੀ ਅਪਣਾ ਲਈ ਸੀ । ਇਹ ਵੀ ਦੱਸਣ ਯੋਗ ਹੈ ਕਿ ਵਿਜੀਲੈਂਸ ਨੇ ਦਰਜਨ ਤੋਂ ਵਧੇਰੇ ਗਿ੍ਫ਼ਤਾਰੀਆਂ ਵੀ ਕੀਤੀਆਂ ਸਨ ਜਿਨਾਂ ਵਿੱਚ 80-85 ਸਾਲ ਦੇ ਬਜ਼ੁਰਗ ਵੀ ਸਨ। !  ਪਰ ਹੁਣ ਇਹ ਰਿਕਾਰਡ ਈਡੀ ਵੱਲੋਂ ਹਾਸਿਲ ਕਰ ਲਿਆ ਗਿਆ ਕਿ ਗਮਾਂਡਾ ਵੱਲੋਂ ਕਿਹੜੇ ਵਿਅਕਤੀਆਂ ਨੂੰ ਅਮਰੂਦਾਂ ਦੇ ਬਾਗਾਂ ਦੇ ਨਾਮ ਤੇ ਕਰੋੜਾਂ ਰੁਪਏ ਦੀ ਮੁਆਵਜ਼ਾ ਰਾਸ਼ੀ ਉਹਨਾਂ ਦੇ ਅਕਾਊਂਟਾਂ ਵਿੱਚ ਟ੍ਰਾਂਸਫਰ ਕੀਤੀ ਗਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.