ਤਾਜਾ ਖਬਰਾਂ
.
ਲੁਧਿਆਣਾ: ਵਿਜੀਲੈਂਸ ਬਿਊਰੋ ਲੁਧਿਆਣਾ ਵੱਲੋਂ ਲੁਧਿਆਣਾ ਵਿਖੇ ਤਾਇਨਾਤ ਮਹਿਲਾ ਏ ਸੀ ਪੀ ਨੂੰ ਹਿਰਾਸਤ ਚ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਵਿਜਲੈਂਸ ਲੁਧਿਆਣਾ ਵੱਲੋਂ ਡੀਐਸਪੀ ਪੱਧਰ ਦੀ ਇਸ ਮਹਿਲਾ ਅਧਿਕਾਰੀ ਨਾਲ ਉਸਦੇ ਰੀਡਰ ਤੋਂ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਫਿਲਹਾਲ ਵਿਜੀਲੈਂਸ ਦੇ ਅਧਿਕਾਰੀ ਇਸ ਸਬੰਧੀ ਪੂਰੀ ਜਾਣਕਾਰੀ ਨਹੀਂ ਦੇ ਰਹੇ ,ਪਰ ਉਹਨਾਂ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਫਿਲਹਾਲ ਉਹ ਰਿਸ਼ਵਤ ਮਾਮਲੇ ਦੀ ਉਸ ਅਧਿਕਾਰੀ ਤੋਂ ਪੁੱਛ ਗਿੱਛ ਕਰ ਰਹੇ ਹਨ ।
Get all latest content delivered to your email a few times a month.