ਤਾਜਾ ਖਬਰਾਂ
ਪੈਰਿਸ ਓਲੰਪਿਕ 'ਚ ਬੁੱਧਵਾਰ ਨੂੰ ਭਾਰਤ ਦੀ ਝੋਲੀ 'ਚ ਤੀਜਾ ਤਮਗਾ ਪਿਆ ਹੈ। ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਪੁਰਸ਼ ਵਰਗ ਦੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ 🥉ਕਾਂਸੀ ਦਾ ਤਗ਼ਮਾ ਜਿੱਤਿਆ। ਸਵਪਨਿਲ ਨੇ ਕੁੱਲ 451.4 ਅੰਕ ਹਾਸਲ ਕੀਤੇ।ਖਾਸ ਗੱਲ ਇਹ ਹੈ ਕਿ ਇਸ ਸਾਲ ਦੇ ਓਲੰਪਿਕ ਵਿੱਚ ਹੁਣ ਤੱਕ ਤਿੰਨੋਂ ਤਗਮੇ ਸਿਰਫ਼ ਨਿਸ਼ਾਨੇਬਾਜ਼ੀ ਈਵੈਂਟ ਵਿੱਚ ਹੀ ਜਿੱਤੇ ਹਨ।
ਸਵਪਨਿਲ ਕੁਸਲੇ ਨੇ 2015 ਵਿੱਚ ਕੁਵੈਤ ਵਿੱਚ ਹੋਈ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 50 ਮੀਟਰ ਰਾਈਫਲ ਪ੍ਰੋਨ 3 ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਹੈ। ਉਸ ਨੇ 59ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗਗਨ ਨਾਰੰਗ ਅਤੇ ਚੇਨ ਸਿੰਘ ਵਰਗੇ ਨਿਸ਼ਾਨੇਬਾਜ਼ਾਂ ਨੂੰ ਹਰਾਇਆ ਹੈ।
ਮੈਡਲ ਜਿੱਤਣ ਤੋਂ ਬਾਅਦ ਸਵਪਨਿਲ ਨੇ ਕਿਹਾ, 'ਮੈਂ ਬਹੁਤ ਖੁਸ਼ ਹਾਂ ਕਿ ਮੈਂ ਦੇਸ਼ ਲਈ ਮੈਡਲ ਜਿੱਤਿਆ। ਫਾਈਨਲ ਦੌਰਾਨ ਮੈਂ ਬਹੁਤ ਘਬਰਾ ਗਿਆ ਸੀ, ਮੇਰੇ ਦਿਲ ਦੀ ਧੜਕਣ ਵਧ ਗਈ ਸੀ।
ਸਵਪਨਿਲ ਕੁਸਲੇ ਨੇ 2015 ਵਿੱਚ ਕੁਵੈਤ ਵਿੱਚ ਹੋਈ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 50 ਮੀਟਰ ਰਾਈਫਲ ਪ੍ਰੋਨ 3 ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਉਸ ਨੇ ਗਗਨ ਨਾਰੰਗ ਅਤੇ ਚੇਨ ਸਿੰਘ ਵਰਗੇ ਵੱਡੇ ਨਿਸ਼ਾਨੇਬਾਜ਼ਾਂ ਨੂੰ ਹਰਾ ਕੇ ਤੁਗਲਕਾਬਾਦ ਵਿੱਚ 59ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਜਿੱਤੀ ਹੈ।
Get all latest content delivered to your email a few times a month.