IMG-LOGO
ਹੋਮ ਪੰਜਾਬ: ਬਠਿੰਡਾ 'ਚ ਤੇਜ਼ ਰਫਤਾਰ ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ,...

ਬਠਿੰਡਾ 'ਚ ਤੇਜ਼ ਰਫਤਾਰ ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, ਲੜਕੀ ਸਮੇਤ ਤਿੰਨ ਜ਼ਖਮੀ

Admin User - Jul 27, 2024 06:19 PM
IMG

.

ਪੰਜਾਬ ਦੇ ਬਠਿੰਡਾ 'ਚ ਬੀਤੀ ਦੇਰ ਰਾਤ ਸੰਤਪੁਰਾ ਰੋਡ 'ਤੇ ਓਵਰਬ੍ਰਿਜ ਨੇੜੇ ਸਟੇਸ਼ਨ ਵੱਲ ਆ ਰਹੇ ਇਕ ਈ-ਰਿਕਸ਼ਾ ਅਤੇ ਤੇਜ਼ ਰਫਤਾਰ ਕਾਰ ਵਿਚਾਲੇ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਈ-ਰਿਕਸ਼ਾ ਚਕਨਾਚੂਰ ਹੋ ਗਿਆ ਅਤੇ ਕਾਰ ਵੀ ਨੁਕਸਾਨੀ ਗਈ। ਇਸ ਹਾਦਸੇ 'ਚ ਈ-ਰਿਕਸ਼ਾ ਦਾ ਡਰਾਈਵਰ ਸਮੇਤ ਸਵਾਰ ਤਿੰਨ ਲੋਕ ਜ਼ਖਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਸਾਹਿਬ ਸਿੰਘ, ਸੌਰਵ ਛਾਬੜਾ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਾਰੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਅੰਜਲੀ (16 ਸਾਲ) ਪੁੱਤਰੀ ਜਗਦੀਸ਼ ਠਾਕੁਰ, ਵੀਰੂ (18 ਸਾਲ) ਪੁੱਤਰ ਜਗਦੀਸ਼ ਠਾਕੁਰ, ਬਜਰੰਗੀ (14 ਸਾਲ) ਪੁੱਤਰ ਜਗਦੀਸ਼ ਠਾਕੁਰ ਅਤੇ ਰਾਮਾਨੰਦ (22 ਸਾਲ) ਪੁੱਤਰ ਰਾਮਚਰਿਤਰ ਵਜੋਂ ਹੋਈ ਹੈ, ਜੋ ਸਾਰੇ ਸਰਹਿੰਦ ਨਹਿਰ    ਸ਼ਿਵਬਾੜੀ ਮੰਦਿਰ ਨੇੜੇ ਰਹਿੰਦੇ ਹਨ |

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.