IMG-LOGO
ਹੋਮ ਪੰਜਾਬ: ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਸੁਪਰਵਾਈਜ਼ਰ ਨੇ...

ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਸੁਪਰਵਾਈਜ਼ਰ ਨੇ ਆਂਗਣਵਾੜੀ ਸੈਂਟਰਾਂ ਦੀ ਕੀਤੀ ਚੈਕਿੰਗ

Admin User - Jul 27, 2024 05:55 PM
IMG

.

ਮਾਲੇਰਕੋਟਲਾ, 27 ਜੁਲਾਈ (   ਭੁਪਿੰਦਰ ਗਿੱਲ   ) ਆਂਗਣਵਾੜੀ ਸੈਂਟਰਾਂ ‘ਚ ਸਪਲਾਈ ਹੁੰਦੇ ਰਾਸ਼ਨ ਸਬੰਧੀ ਆ ਰਹੀਆਂ ਸ਼ਿਕਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮਾਲੇਰਕੋਟਲਾ ਦੀ ਸੁਪਰਵਾਈਜ਼ਰ ਮੈਡਮ ਗੁਰਜੀਤ ਕੌਰ ਨੇ ਅੱਜ ਸ਼ਹਿਰ ਦੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ਦੀ ਚੈਕਿੰਗ ਕਰਦਿਆਂ ਸਥਾਨਕ ਸਰਹੰਦੀਗੇਟ ਦੇ ਅੰਦਰ ਸਥਿਤ ਵਾਰਡ ਨੰਬਰ 22 ਦੇ ਆਂਗਣਵਾੜੀ ਸੈਂਟਰ ਨੰਬਰ 105 ਦੀ ਵੀ ਚੈਕਿੰਗ ਕੀਤੀ ਅਤੇ ਰਾਸ਼ਨ ਦਾ ਰਿਕਾਰਡ ਚੈੱਕ ਕਰਨ ਤੋਂ ਇਲਾਵਾ ਉਨ੍ਹਾਂ ਮੌਕੇ ‘ਤੇ ਆਏ ਸਾਰੇ ਲਾਭਪਾਤਰੀਆਂ ਨੂੰ ਮਿੱਠਾ ਤੇ ਨਮਕੀਨ ਦਲੀਆ ਅਤੇ ਮੁਰਮਰੇ ਆਦਿ ਰਾਸ਼ਨ ਦੀ ਵੰਡ ਕਰਨ ਉਪਰੰਤ ਉਨ੍ਹਾਂ ਰਾਸ਼ਨ ਵਧੀਆ ਅਤੇ ਪੂਰਾ ਮਿਲਣ ਸਬੰਧੀ ਲਾਭਪਾਤਰੀਆਂ ਨਾਲ ਵਿਸਥਾਰ ‘ਚ ਗੱਲਬਾਤ ਕੀਤੀ।ਮੌਕੇ ‘ਤੇ ਹਾਜ਼ਰ ਸਮੂਹ ਲਾਭਪਾਤਰੀਆਂ ਨੇ ਸੈਂਟਰ ਦੀ ਚਾਲਕ ਆਂਗਣਵਾੜੀ ਵਰਕਰ ਸ਼ਬਨਮ ਖਾਨਮ ਦੇ ਕੰਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਾਰੇ ਲਾਭਪਾਤਰੀਆਂ ਨੂੰ ਜਿਥੇ ਸਮੇਂ ਸਿਰ ਪੂਰਾ ਰਾਸ਼ਨ ਮਿਲ ਰਿਹਾ ਹੈ, ਉਥੇ ਜਿਹੜੇ ਲਾਭਪਾਤਰੀ ਕਿਸੇ ਕਾਰਨ ਸੈਂਟਰ ਨਹੀਂ ਆ ਸਕਦੇ ਉਨ੍ਹਾਂ ਲਾਭਪਾਤਰੀਆਂ ਨੂੰ ਮੈਡਮ ਸ਼ਬਨਮ ਖਾਨਮ ਖੁਦ ਉਨ੍ਹਾਂ ਦੇ ਘਰ ਜਾ ਕੇ ਰਾਸ਼ਨ ਮੁਹੱਈਆ ਕਰਵਾਉਂਦੇ ਹਨ।ਸੁਪਰਵਾਈਜ਼ਰ ਮੈਡਮ ਗੁਰਜੀਤ ਕੌਰ ਨੇ ਗੱਲਬਾਤ ਦੌਰਾਨ ਆਂਗਣਵਾੜੀ ਵਰਕਰ ਸ਼ਬਨਮ ਖਾਨਮ ਦੇ ਸੈਂਟਰ ਦੀ ਕਾਰਗੁਜ਼ਾਰੀ ਅਤੇ ਕੰਮ ‘ਤੇ ਪੂਰੀ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਰਿਕਾਰਡ ਹਰ ਪੱਖੋਂ ਪੂਰਾ ਪਾਇਆ ਗਿਆ ਹੈ ਅਤੇ ਇਸ ਸੈਂਟਰ ਅਧੀਨ ਪੈਂਦੇ ਸਾਰੇ ਲਾਭਪਾਤਰੀ ਵੀ ਰਾਸ਼ਨ ਸਮੇਤ ਹੋਰ ਮਿਲਦੀਆਂ ਸਰਕਾਰੀ ਸਹੂਲਤਾਂ ਨੂੰ ਲੈ ਕੇ ਵਰਕਰ ਸ਼ਬਨਮ ਖਾਨਮ ਦੇ ਕੰਮ ਤੋਂ ਪੂਰੇ ਸੰਤੁਸ਼ਟ ਹਨ।ਸੁਪਰਵਾਈਜ਼ਰ ਮੈਡਮ ਨੇ ਰਾਸ਼ਨ ਦੀਆਂ ਪੈਕਿੰਗਾਂ ਦਿਖਾਉਂਦੇ ਹੋਏ ਕਿਹਾ ਕਿ ਲਾਭਪਾਤਰੀਆਂ ਨੂੰ ਵੰਡਿਆਂ ਜਾ ਰਿਹਾ ਸਾਰਾ ਰਾਸ਼ਨ ਸਾਫ ਸੁਥਰਾ ਅਤੇ ਪੈਕਿੰਗਾਂ ‘ਚ ਵੀ ਪੂਰਾ ਹੋਣ ਦੇ ਨਾਲ-ਨਾਲ ਗੁਣਵਤਾ ਭਰਪੂਰ ਰਾਸ਼ਨ ਹੈ।ਉਨ੍ਹਾਂ ਕਿਹਾ ਕਿ ਕੁਝ ਲੋਕ ਬਿਨ੍ਹਾਂ ਵਜ੍ਹਾ ਝੂੱਠੀਆਂ ਖਬਰਾਂ ਤੇ ਅਫਵਾਹਾਂ ਫੈਲਾ ਕੇ ਆਂਗਣਵਾੜੀ ਵਰਕਰਾਂ ਅਤੇ ਮਹਿਕਮੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.