ਤਾਜਾ ਖਬਰਾਂ
.
ਮੋਗਾ : ਮੋਗਾ ਦੇ ਜ਼ੀਰਾ ਰੋਡ 'ਤੇ ਅੱਜ ਸਵੇਰੇ ਇੱਕ 27 ਸਾਲਾ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਕਮਲਜੀਤ ਅਤੇ ਸਾਥੀ ਅਮਿਤ ਇੱਥੇ ਕਿਰਾਏ ਦੇ ਕਮਰੇ ਵਿੱਚ ਰਹਿ ਰਹੇ ਸਨ ਅਤੇ ਅੱਜ ਸਵੇਰੇ-ਸਵੇਰੇ ਦੋਵਾਂ ਨੇ ਵਿਚਾਲੇ ਬਹਿਸ ਹੋਈ ਅਤੇ ਕਮਲਜੀਤ ਨੇ ਅਮਿਤ ਦਾ ਕਤਲ ਕਰ ਦਿੱਤਾ, ਅਮਿਤ ਕੁਝ ਦਿਨ ਪਹਿਲਾਂ ਇੱਥੇ ਕਿਰਾਏ ਦੇ ਕੁਆਰਟਰ ਵਿੱਚ ਰਹਿਣ ਆਇਆ ਸੀ, ਅਮਿਤ ਯੂਪੀ ਦਾ ਰਹਿਣ ਵਾਲਾ ਹੈ ਅਤੇ ਉਮਰ ਕਰੀਬ 27 ਤੋਂ 30 ਸਾਲ ਦਾ ਸੀ, ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਸੇ ਕੁਆਰਟਰ ਦੇ ਮਾਲਕ ਨੇ ਦੱਸਿਆ ਕਿ ਅਮਿਤ ਕੁਮਾਰ ਕੁਝ ਦਿਨ ਪਹਿਲਾਂ ਕੁਆਰਟਰ 'ਚ ਰਹਿਣ ਲਈ ਇੱਥੇ ਆਇਆ ਸੀ, ਉਸ ਦੇ 12 ਕੁਆਰਟਰ ਹਨ ਜੋ ਕਿਰਾਏ 'ਤੇ ਦਿੱਤੇ ਗਏ ਹਨ, ਸਾਡੇ ਕੋਲ ਉਸ ਦਾ ਆਧਾਰ ਕਾਰਡ ਅਤੇ ਸਬੂਤ ਹਨ, ਅਮਿਤ ਯੂਪੀ ਦੇ ਮੁਜ਼ੱਫਰ ਨਗਰ ਦਾ ਰਹਿਣ ਵਾਲਾ ਹੈ ਅਤੇ ਕਮਲ ਵੀ ਇੱਥੇ ਰਹਿੰਦਾ ਸੀ, ਉਨ੍ਹਾਂ ਦਾ ਕੁਝ ਆਪਸੀ ਝਗੜਾ ਹੋਇਆ ਸੀ ਅਤੇ ਕਮਲਜੀਤ ਨੇ ਅਮਿਤ ਨੂੰ ਮਾਰ ਦਿੱਤਾ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੌਕੇ 'ਤੇ ਪਹੁੰਚੇ ਡੀਐਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ, ਮ੍ਰਿਤਕ ਅਮਿਤ ਯੂਪੀ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਦਾ ਕੁਝ ਮਾਮੂਲੀ ਝਗੜਾ ਹੋਇਆ ਸੀ ਅਤੇ ਕਮਲ ਨੇ ਅਮਿਤ ਦਾ ਕਤਲ ਕਰ ਦਿੱਤਾ ਸੀ, ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਿਆਨ ਲੈ ਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
Get all latest content delivered to your email a few times a month.