ਤਾਜਾ ਖਬਰਾਂ
.
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਵਿਚਾਲੇ ਫਿਰ ਤੋਂ ਸ਼ਬਦਾਬਲੀ ਜੰਗ ਛਿੜ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ (ਭਗਵੰਤ ਮਾਨ) ਨੂੰ ਮੇਰਾ ਚਾਂਸਲਰ ਬਣਨਾ ਪਸੰਦ ਨਹੀਂ ਸੀ। ਇਸੇ ਲਈ ਮੈਂ ਅਸਤੀਫਾ ਦਿੱਤਾ ਹੈ। ਮੈਨੂੰ ਕਿਸੇ ਤੋਂ ਵੋਟ ਨਹੀਂ ਚਾਹੀਦਾ, ਮੈਂ ਇੱਥੇ ਨਿਰਸਵਾਰਥ ਕੰਮ ਕਰ ਰਿਹਾ ਹਾਂ। ਜੇਕਰ ਮੈਂ ਕਿਸੇ ਨਾਲ ਵੀ ਗੱਲ ਕਰਦਾ ਹਾਂ ਤਾਂ ਉਹ ਸਿੱਧਾ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਹੁੰਦਾ ਹੈ। 'ਆਪ', ਭਾਜਪਾ ਅਤੇ ਕਾਂਗਰਸ ਦੇ ਲੋਕ ਵੀ ਸਮੱਸਿਆਵਾਂ ਲੈ ਕੇ ਆਉਂਦੇ ਹਨ। ਮੈਂ ਸਾਰਿਆਂ ਨੂੰ ਸੁਣਦਾ ਹਾਂ।
ਪੰਜਾਬ ਵਿੱਚ ਜੋ ਕੰਮ ਨਹੀਂ ਹੋਏ, ਉਨ੍ਹਾਂ ਨੂੰ ਕਰਵਾਉਣਾ ਮੇਰੀ ਜ਼ਿੰਮੇਵਾਰੀ ਹੈ। ਮੈਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਹਾਂ। ਸੀ.ਐਮ ਸਾਹਿਬ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਕਿਉਂਕਿ ਮੈਂ ਕਿਸੇ ਦੀ ਸਿਫਾਰਿਸ਼ 'ਤੇ ਕੰਮ ਨਹੀਂ ਕੀਤਾ।
ਦੱਸ ਦੇਈਏ ਕਿ ਬਨਵਾਰੀ ਲਾਲ ਪੁਰੋਹਿਤ 3 ਦਿਨਾਂ ਤੋਂ ਸਰਹੱਦੀ ਖੇਤਰ ਦੇ ਦੌਰੇ 'ਤੇ ਸਨ। ਦੌਰੇ ਦੀ ਸਮਾਪਤੀ ਤੋਂ ਬਾਅਦ ਉਹ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਪੁਰੋਹਿਤ ਨੇ ਕਿਹਾ ਕਿ ਪੰਜਾਬ ਦੀਆਂ 10 ਯੂਨੀਵਰਸਿਟੀਆਂ ਅਜਿਹੀਆਂ ਹਨ ਜਿੱਥੇ ਕੋਈ ਵੀ ਰੈਗੂਲਰ ਵਾਈਸ ਚਾਂਸਲਰ ਨਹੀਂ ਹੈ।
ਯੂਜੀਸੀ ਦੇ ਦਿਸ਼ਾ ਨਿਰਦੇਸ਼ ਹਨ ਕਿ ਜੇਕਰ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦੀ ਨਿਯੁਕਤੀ ਕਰਨੀ ਹੈ ਤਾਂ ਸਰਚ ਕਮੇਟੀ ਬਣਾਈ ਜਾਵੇ। ਮੈਂ ਯੋਗਤਾ 'ਤੇ ਜਾਂਦਾ ਹਾਂ। ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਕ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਅਤੇ ਉਸ ਤੋਂ ਚੋਣ ਕੀਤੀ ਗਈ।
Get all latest content delivered to your email a few times a month.