IMG-LOGO
ਹੋਮ ਪੰਜਾਬ: ਅੰਮ੍ਰਿਤਸਰ 'ਚ ਡਿੱਗੀ ਉਸਾਰੀ ਅਧੀਨ ਇਮਾਰਤ ਦੀ ਕੰਧ, ਪੰਜ ਨਵੀਆਂ...

ਅੰਮ੍ਰਿਤਸਰ 'ਚ ਡਿੱਗੀ ਉਸਾਰੀ ਅਧੀਨ ਇਮਾਰਤ ਦੀ ਕੰਧ, ਪੰਜ ਨਵੀਆਂ ਕਾਰਾਂ ਨੁਕਸਾਨੀਆਂ

Admin User - Jul 26, 2024 08:09 PM
IMG

.

ਅੰਮ੍ਰਿਤਸਰ: ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ 'ਚ ਕੰਧ ਡਿੱਗਣ ਨਾਲ ਕੰਧ ਕੋਲ ਖੜ੍ਹੇ ਪੰਜ ਵਾਹਨ ਨੁਕਸਾਨੇ ਗਏ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਇਹ ਇਮਾਰਤ ਕਾਨੂੰਨੀ ਤੌਰ 'ਤੇ ਬਣਾਈ ਜਾ ਰਹੀ ਸੀ ਜਾਂ ਗੈਰ-ਕਾਨੂੰਨੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵਾਹਨ ਮਾਲਕਾਂ ਨੇ ਦੱਸਿਆ ਕਿ ਉਹ ਇੱਥੇ ਵਾਹਨ ਪਾਰਕ ਕਰਕੇ ਕੰਮ ਕਰਵਾਉਣ ਲਈ ਸਾਹਮਣੇ ਡੀ.ਟੀ.ਓ ਦਫ਼ਤਰ ਗਏ ਸਨ ਪਰ ਬਾਅਦ ਵਿਚ ਪਤਾ ਲੱਗਾ ਕਿ ਕੰਧ ਡਿੱਗ ਗਈ, ਜਿਸ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ|ਉਹਨਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਇਮਾਰਤ ਕਿਸ ਦੀ ਹੈ ਅਤੇ ਕੰਧ ਕਿਵੇਂ ਡਿੱਗੀ ਪਰ ਉਨ੍ਹਾਂ ਦੀਆ ਗੱਡੀਆ ਦਾ ਪੂਰੀ ਤਰਾਂ ਨੁਕਸਾਨ ਹੋ ਗਿਆ । ਨਿਗਮ ਅਧਿਕਾਰੀਆਂ ਨੇ ਵੀ ਮੌਕੇ ’ਤੇ ਪਹੁੰਚ ਕੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਕੰਧ ਵਾਹਨਾਂ ’ਤੇ ਡਿੱਗ ਗਈ ਹੈ ਅਤੇ ਡਿੱਗਣ ਕਾਰਨ ਪੰਜ ਵਾਹਨ ਨੁਕਸਾਨੇ ਗਏ ਹਨ। ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.